children oldage home younger generation: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਦੇ ਦੌਰ ‘ਚ ਜਿੱਥੇ ਇਕ ਪਾਸੇ ਤਾਂ ਬਜ਼ੁਰਗਾਂ ਲੋਕਾਂ ਦੀ ਕਦਰ ਘੱਟ ਰਹੀ ਹੈ ਪਰ ਉੱਥੇ ਹੀ ਇਨ੍ਹਾਂ ਲੁਧਿਆਣਾ ਦੇ ਇਨ੍ਹਾਂ ਬੱਚਿਆਂ ਨੇ ਅਜਿਹਾ ਕੰਮ ਕਰ ਕੀਤਾ ਏ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇੱਥੇ ਕੁਝ ਬੱਚਿਆਂ ਨੇ ਇੱਕਠੇ ਹੋ ਕੇ ‘ਕਿਊਰੇਨੇਟਿਕ ਸੰਗਠਨ‘ ਬਣਾਇਆ, ਜਿਸ ਤਹਿਤ ਉਨ੍ਹਾਂ ਨੇ ਖੁਦ ਪੈਸੇ ਕਮਾ ਕੇ ਇੱਕਠੇ ਕੀਤੇ ਅਤੇ ਇਨ੍ਹਾਂ ਪੈਸਿਆਂ ਨਾਲ ਬੈਂਗਲੁਰੂ ਤੋਂ ਮਾਸਕ, ਸੈਨੇਟਾਈਜ਼ ਅਤੇ ਹੋਰ ਸਾਮਾਨ ਖਰੀਦਿਆ ਗਿਆ, ਜੋ ਉਨ੍ਹਾਂ ਵੱਲੋਂ ਲੁਧਿਆਣਾ ਦੇ ਪੱਖੋਵਾਲ ਰੋ਼ਡ ਤੇ ਬਣੇ ਬਿਰਧ ਆਸ਼ਰਮ ‘ਚ ਪਹੁੰਚ ਕੇ ਬਜ਼ੁਰਗ ਲੋਕਾਂ ਨੂੰ ਵੰਡਿਆ ਗਿਆ।
ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਇਕੱਠੇ ਹੋ ਕੇ ਇਕ ਸੰਗਠਨ ਬਣਾਇਆ ਜਿਸ ਤਹਿਤ ਅਸੀਂ ਖੁਦ ਆਪਣੇ ਸਕਿੱਲ ਰਾਹੀਂ ਪੈਸੇ ਕਮਾਏ ਅਤੇ ਇਨ੍ਹਾਂ ਪੈਸਿਆਂ ਨਾਲ ਸਾਮਾਨ ਖਰੀਦਿਆਂ ਜੋ ਅਸੀਂ ਅਸੀਂ ਬਿਰਧ ਆਸ਼ਰਮ ‘ਚ ਵੰਡ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਆਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਨਾ ਕੱਢੋ ਸਗੋਂ ਇਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਤਾਂ ਇਨ੍ਹਾਂ ਬੱਚਿਆ ਕੋਰੋਨਾ ਮਹਾਮਾਰੀ ਦੇ ਖਾਤਮਾ ਲਈ ਵਿੱਢੀ ਜੰਗ ‘ਚ ਅਹਿਮ ਯੋਗਦਾਨ ਪਾਇਆ ਹੈ, ਉੱਥੇ ਹੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਪ੍ਰਤੀ ਸੋਚ ਬਦਲਣ ਦਾ ਸੁਨੇਹਾ ਵੀ ਦੇ ਰਹੇ ਹਨ।