quake measured: ਭੂਚਾਲ ਦੇ ਝਟਕੇ ਅੱਜ ਸਵੇਰੇ ਲੱਦਾਖ ਵਿੱਚ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਲੇਹ ਤੋਂ 174 ਕਿਲੋਮੀਟਰ ਪੂਰਬ ਵਿੱਚ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਸਵੇਰੇ 5.13 ਵਜੇ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਦੇ ਅੰਦਰ 10 ਕਿਲੋਮੀਟਰ ਤੱਕ ਸੀ। ਇਸ ਤੋਂ ਪਹਿਲਾਂ 25 ਸਤੰਬਰ ਨੂੰ ਦੁਪਹਿਰ ਨੂੰ ਲੇਹ-ਲੱਦਾਖ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੀ ਤੀਬਰਤਾ 5.6 ਸੀ। ਭੂਚਾਲ ਦਾ ਕੇਂਦਰ ਗੁਲਮਰਗ ਤੋਂ 281 ਕਿਲੋਮੀਟਰ ਉੱਤਰ ਵਿੱਚ ਦੱਸਿਆ ਗਿਆ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੀ 31 ਅਗਸਤ ਨੂੰ ਭੁਚਾਲ ਆਇਆ ਸੀ, ਜਦੋਂ ਇਸ ਦੀ ਤੀਬਰਤਾ 4.3 ਮਾਪੀ ਗਈ ਸੀ।

ਦੱਸ ਦੇਈਏ ਕਿ ਲੱਦਾਖ ਵਿਚ ਐਲਏਸੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚ ਤਣਾਅ ਹੈ। ਇਸ ਦੇ ਨਾਲ ਹੀ ਐਲਏਸੀ ਨੂੰ ਲੈ ਕੇ ਭਾਰਤ ਅਤੇ ਚੀਨ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਵਿੱਚ 12 ਵੇਂ ਬ੍ਰਿਕਸ ਸੰਮੇਲਨ ਵਿੱਚ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ 17 ਨਵੰਬਰ ਨੂੰ ਪਹਿਲੀ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਐਲਏਸੀ ‘ਤੇ ਤਣਾਅ ਦੇ ਵਿਚਕਾਰ ਆਹਮੋ-ਸਾਹਮਣੇ ਹੋਣਗੇ। ਹਾਲਾਂਕਿ, ਦੋਵਾਂ ਦੀ ਮੁਲਾਕਾਤ ਵੀਡੀਓ ਕਾਨਫਰੰਸਿੰਗ ਦੁਆਰਾ ਵਰਚੁਅਲ ਹੋਵੇਗੀ।






















