ludhiana corona active cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਕੋਰੋਨਾਵਾਇਰਸ ਨੂੰ ਲੈ ਕੇ ਸਥਿਤੀ ਲਗਾਤਾਰ ਬਿਹਤਰ ਹੋ ਰਹੀ ਹੈ, ਜਿਸ ਦੇ ਚੱਲਦਿਆ ਲੁਧਿਆਣਾ ਦਾ ਰਿਕਵਰੀ ਰੇਟ ਜਿੱਥੇ ਪਹਿਲਾਂ ਦੇਸ਼ ਭਰ ‘ਚ 12ਵੇਂ ਸਥਾਨ ‘ਤੇ ਪਹੁੰਚ ਚੁੱਕਿਆ ਸੀ, ਹੁਣ ਸਭ ਤੋਂ ਘੱਟ ਸਰਗਰਮ ਮਾਮਲਿਆਂ ‘ਚ ਦੇਸ਼ ‘ਚ ਚੌਥੇ ਸਥਾਨ ‘ਤੇ ਆ ਗਿਆ ਹੈ। ਰਿਕਵਰੀ ਰੇਟ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਓਡੀਸ਼ਾ ਦਾ ਗੰਜਮ ਜ਼ਿਲ੍ਹਾਂ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ, ਜਿੱਥੇ ਸਿਰਫ 188 ਹੀ ਸਰਗਰਮ ਮਾਮਲੇ ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 18853 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 92.52 ਫੀਸਦੀ ਭਾਵ 17444 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ਭਰ ‘ਚ ਸਿਰਫ 3.3 ਫੀਸਦੀ ਭਾਵ 618 ਸਰਗਰਮ ਮਾਮਲੇ ਹਨ। ਹੁਣ ਤੱਕ 307446 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 305546 ਦੀ ਰਿਪੋਰਟ ਹਾਸਿਲ ਹੋ ਚੁੱਕੀ, ਜਿਨ੍ਹਾਂ ‘ਚੋ 284279 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਤੇ 1900 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।