big initiative govt unemployed youth: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੁਣ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿਕੋ) ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕਰਨ ਲਈ ਘੱਟ ਵਿਆਜ਼ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈਫਲੈਟ ਪ੍ਰਿੰਟ ਕਰਵਾ ਕੇ ਅੱਜ ਲੁਧਿਆਣਾ ‘ਚ ‘ਅਵੇਰਨੈਂਸ ਕੈਂਪ’ ਦਾ ਆਯੋਜਨ ਕੀਤਾ ਗਿਆ, ਜਿੱਥੇ ਪਹੁੰਚੇ ਬੈਂਕਫਿਕੋ ਦੇ ਵਾਈਸ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ ਵੱਲੋਂ ਇਸ ਕੈਂਪ ‘ਚ ਦੀ ਅਗਵਾਈ ਕੀਤੀ ਗਈ।
ਬੈਂਕਫਿਕੋ ਦੇ ਵਾਈਸ ਚੇਅਰਮੈਨ ਸ੍ਰੀ ਮੁਹੰਮਦ ਗੁਲਾਬ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਘਰ ਘਰ ਰੋਜ਼ਗਾਰ ਮੁਹਿੰਮ ਤਹਿਤ ਬੈਕਫਿਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਸਵੈ-ਰੋਜ਼ਗਾਰ ਲਈ ਬਹੁਤ ਹੀ ਘੱਟ ਵਿਆਜ ਦਰ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।ਉਨ੍ਹਾਂ ਨੇ ਦੱਸਿਆ ਕਿ ਬੈਕਫਿਕੋ ਵੱਲੋਂ ਸਾਲ 2020-21 ਦੌਰਾਨ ਐੱਨ.ਬੀ.ਸੀ ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਦਾ ਕਰਜ਼ਾ ਵੰਡਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਇਸ ਟੀਚੇ ਤਹਿਤ 30-9-2020 ਤੱਕ 100 ਲਾਭਪਾਤਰੀਆਂ ਨੂੰ 166.25 ਲੱਖ ਰੁਪਏ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ‘ਚ ਚਾਲੂ ਵਿੱਤੀ ਸਾਲ ਦੌਰਾਨ 51 ਲਾਭਪਾਤਰੀਆਂ ਨੂੰ 75.77 ਲੱਖ ਰੁਪਏ ਕਰਜ਼ੇ ਵੰਡਣ ਦਾ ਟੀਚਾ ਰੱਖਿਆ ਗਿਆ। ਇਸ ਟੀਚੇ ਤਹਿਤ 10 ਲਾਭਪਾਤਰੀਆਂ ਨੂੰ 18.62 ਲੱਖ ਰੁਪਏ ਦਾ ਕਰਜ਼ਾ ਵੰਡਿਆ ਜਾ ਚੁੱਕਿਆ ਹੈ ਅਥੇ 12 ਬਿਨੈਕਾਰਾਂ ਨੂੰ 26.50 ਲੱਖ ਰੁਪਏ ਦਾ ਕਰਜ਼ਾ ਮੰਨਜ਼ਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ ਅੱਜ ਵਾਈਸ ਚੇਅਰਮੈਨ ਵੱਲੋਂ ਦਿੱਤੇ ਗਏ। ਇਸ ਤੋਂ ਇਲ਼ਾਵਾ ਕੈਂਪ ਦੌਰਾਨ 9 ਹੋਰ ਲੋਕਾਂ ਨੇ ਕਰਜ਼ਾ ਲੈਣ ਲਈ ਅਪਲਾਈ ਕੀਤਾ। ਇਸ ਦੀ ਵਿਆਜ ਦਰ 6 ਫੀਸਦੀ ਸਾਲਾਨਾ ਹੋਵੇਗੀ।
ਦੱਸਣਯੋਗ ਹੈ ਕਿ ਕੋਵਿਡ-19 ਕਰਕੇ ਪੰਜਾਬ ਸਰਕਾਰ ਵੱਲੋਂ ਭਲਾਈ ਸਕੀਮਾ ਚਲਾਈਆ ਜਾ ਰਹੀਆਂ ਨੇ, ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ ਤੇ ਆਪਣੇ ਪਰਿਵਾਰਾਂ ਦਾ ਸਹੀ ਤਰੀਕੇ ਨਾਲ ਗੁਜ਼ਾਰਾ ਚਲਾ ਸਕਣ।