Dog tortured death security guards: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ, ਜਦ ਇਕ ਜਾਨਵਰ ‘ਤੇ ਕੁਝ ਸ਼ਰਾਰਤੀ ਲੋਕਾਂ ਨੇ ਕਹਿਰ ਢਾਹ ਕੇ ਬੇਰਹਿਮੀ ਨਾਲ ਤਸ਼ਦੱਦ ਢਾਏ। ਇਸ ਦੌਰਾਨ ਉਸ ਬੇਜ਼ੁਬਾਨ ਦੀ ਤਾਂ ਮੌਤ ਹੋ ਗਈ ਪਰ ਇਸ ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ। ਦਰਅਸਲ ਰੌਂਗਟੇ ਖੜੇ ਕਰ ਦੇਣ ਵਾਲੀ ਇਹ ਘਟਨਾ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਪੈਂਦੇ ਓਮੇਕਸ ਰਜਿਮੈਂਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਸੁਰੱਖਿਆ ਕਰਮਚਾਰੀਆਂ ਨੇ ਕੁੱਤੇ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ। ਲੋਕਾਂ ਵੱਲੋਂ ਜ਼ਖਮੀ ਕੁੱਤੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਕੁੱਤੇ ਦੀ ਮੌਤ ਹੋ ਗਈ ਪਰ ਇਸ ਘਟਨਾ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਇਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਨੇ ਐਨੀਮਲ ਵੈਲਫੇਅਰ ਐਕਟੀਵਿਸਟ ਨੂੰ ਦੱਸਿਆ ਉਨ੍ਹਾ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਘਟੀਆ ਵਾਰਦਾਤ ਨੂੰ ਅੰਜਾਮ ਦੇਣ ਲਈ ਅਤੇ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਲਈ 500-1000 ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਦੱਸਣਯੋਗ ਹੈ ਕਿ ਇਸ ਘਟਨਾ ਦੇ ਇਨਸਾਨਾਂ ਦੀ ਮਾਨਸਿਕਤਾ ਤੇ ਲੱਖਾਂ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਇਕ ਜਾਨਵਰ ਕਰਕੇ ਇਲਾਕੇ ਚ ਪਰੇਸ਼ਾਨੀਆਂ ਆ ਰਹੀਆ ਨੇ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਨਾ ਕੀ ਇੰਨੇ ਤਸ਼ੱਦਦ ਢਾਹ ਕੇ ਬੇਜੁਬਾਨ ਨੂੰ ਜਾਨੋਂ ਮਾਰਨਾ ਚਾਹੀਦਾ ਹੈ।