Twitter Flags Trump Tweet: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟਵਿੱਟਰ ਵਿਚਕਾਰ ਲੜਾਈ ਬਹੁਤ ਪੁਰਾਣੀ ਹੈ। ਅਕਸਰ ਹੀ ਟਵਿੱਟਰ ਵੱਲੋਂ ਡੋਨਾਲਡ ਟਰੰਪ ਦੇ ਕਈ ਟਵੀਟ ਹਟਾਏ ਜਾ ਚੁੱਕੇ ਹਨ। ਹੁਣ ਇਕ ਵਾਰ ਫਿਰ ਇਹ ਹੋਇਆ ਹੈ, ਇੱਕ ਟਵੀਟ ਵਿੱਚ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਘੋਸ਼ਿਤ ਕੀਤਾ ਅਤੇ ਕਿਹਾ ਕਿ ਹੁਣ ਉਨ੍ਹਾਂ ਤੋਂ ਇਹ ਵਾਇਰਸ ਕਿਸੇ ਨੂੰ ਨਹੀਂ ਹੋ ਸਕਦਾ। ਟਵਿੱਟਰ ਨੂੰ ਇਸ ਟਵੀਟ ਨੂੰ ਤੱਥ ਪੱਖੋਂ ਗਲਤ ਪਾਇਆ ਅਤੇ ਇਸ ‘ਤੇ ਫਲੈਗ ਲਗਾ ਦਿੱਤਾ।
ਦਰਅਸਲ, ਐਤਵਾਰ ਨੂੰ ਡੋਨਾਲਡ ਟਰੰਪ ਨੇ ਇੱਕ ਟਵੀਟ ਕੀਤਾ ਸੀ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਵ੍ਹਾਈਟ ਹਾਊਸ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਕਰਾਰ ਦਿੱਤਾ ਗਿਆ ਹੈ। ਹੁਣ ਉਹ ਕਿਸੇ ਹੋਰ ਨੂੰ ਕੋਰੋਨਾ ਵਾਇਰਸ ਪੀੜਤ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਉਹ ਹੁਣ ਰੈਲੀਆਂ ਵਿੱਚ ਸ਼ਾਮਿਲ ਹੋਣ ਲਈ ਸੁਤੰਤਰ ਹਨ। ਟਵਿੱਟਰ ਦੇ ਇਸ ਟਵੀਟ ਨੂੰ ਨਿਯਮਾਂ ਦੇ ਵਿਰੁੱਧ ਮੰਨਿਆ ਗਿਆ। ਜਿਸ ਤੋਂ ਬਾਅਦ ਟਵਿੱਟਰ ਨੇ ਇਸ ਟਵੀਟ ‘ਤੇ ਫਲੈਗ ਲਗਾਉਂਦਿਆਂ ਕਿਹਾ ਹੈ ਕਿ ਇਹ ਟਵੀਟ ਗਲਤ ਜਾਣਕਾਰੀ ਨਾਲ ਭਰਿਆ ਹੋਇਆ ਹੈ,ਅਜਿਹੇ ਵਿੱਚ ਇੱਕ ਚੇਤਾਵਨੀ ਲਗਾਈ ਜਾ ਰਹੀ ਹੈ, ਤਾਂ ਜੋ ਆਮ ਲੋਕ ਉਲਝਣ ਵਿੱਚ ਨਾ ਪੈਣ।
ਗੌਰਤਲਬ ਹੈ ਕਿ ਡੋਨਾਲਡ ਟਰੰਪ ਅਮਰੀਕੀ ਚੋਣਾਂ ਵਿੱਚ ਪਛੜਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵਾਪਿਸ ਆਪਣੀ ਮੁਹਿੰਮ ਅਤੇ ਰੈਲੀਆਂ ਨੂੰ ਸੰਬੋਧਿਤ ਕਰਨ । ਹੀ ਕਾਰਨ ਰਿਹਾ ਹੈ ਕਿ ਉਹ ਜਲਦ ਹੀ ਹਸਪਤਾਲ ਤੋਂ ਬਾਹਰ ਆ ਕੇ ਲਗਾਤਾਰ ਟਵੀਟ ਤੇ ਵੀਡੀਓ ਪੋਸਟ ਕਰ ਰਹੇ ਹਨ।