cricket association elections postponed: ਲੁਧਿਆਣਾ (ਤਰਸੇਮ ਭਾਰਦਵਾਜ)- ਪਿਛਲੇ ਲਗਭਗ 25 ਸਾਲਾਂ ਤੋਂ ਲੁਧਿਆਣਾ ਕ੍ਰਿਕੇਟ ਐਸੋਸੀਏਸ਼ਨ ਦੀਆਂ ਚੋਣਾਂ ਨਹੀਂ ਹੋਈਆਂ ਹਨ। ਇਸ ਸਬੰਧੀ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਹੈ ਕਿ ਇਕ ਸੇਵਾ ਮੁਕਤ ਜੱਜ ਦੀ ਨਿਗਰਾਨੀ ‘ਚ ਚੋਣਾਂ ਕਰਵਾਈ ਜਾਣ, ਜਿਸ ਦੇ ਚੱਲਦਿਆਂ 11 ਅਕਤੂਬਰ ਦੀ ਤਾਰੀਕ ਜਾਰੀ ਕੀਤੀ ਗਈ ਸੀ ਪਰ ਕੋਵਿਡ-19 ਦੇ ਕਾਰਨ ਤਾਰੀਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਕ੍ਰਿਕੇਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਚਿਤਕਾਰਾ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਐਸੋਸੀਏਸ਼ਨ ਦੀਆਂ ਚੋਣਾਂ ਨਹੀਂ ਹੋਈਆਂ ਸੀ ਅਤੇ ਉਨ੍ਹਾਂ ਦੇ ਕੋਲ ਮੈਂਬਰ ਵੀ ਨਹੀਂ ਹਨ।
ਇਸ ਲਈ ਉਨ੍ਹਾਂ ਨੇ ਖੁਦ ਚੋਣਾਂ ਕਰਵਾਉਣ ਦੀ ਵੀ ਅਪੀਲ ਕੀਤੀ ਸੀ। ਹੁਣ ਫਿਲਹਾਲ ਚੋਣ ਮੁਲਤਵੀ ਹੋ ਚੁੱਕੀਆਂ ਹਨ। ਜਿਵੇਂ ਹੀ ਅਗਲੀ ਤਾਰੀਕ ਜਾਰੀ ਹੋਵੇਗੀ। ਉਸ ਤੋਂ ਬਾਅਦ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਸ ਦੇ ਨਾਲ ਸਾਬਕਾ ਅਤੇ ਰਣਜੀ ਖਿਡਾਰੀ ਭੁਪਿੰਦਰ ਸਿੰਘ ਸੀਨੀਅਰ ਨੇ ਦੱਸਿਆ ਹੈ ਕਿ ਨਿਯਮਾਂ ਦੇ ਮੁਤਾਬਕ ਐਸੋਸੀਏਸ਼ਨ ਦਾ 2 ਜਾਂ 3 ਸਾਲ ਬਾਅਦ ਦੋਬਾਰਾ ਚੋਣਾਂ ਕਰਵਾ ਕੇ ਗਠਨ ਕਰਨਾ ਜਰੂਰੀ ਹੁੰਦਾ ਹੈ। ਪਰ ਜ਼ਿਲ੍ਹਾਂ ਲੁਧਿਆਣਾ ਕ੍ਰਿਕੇਟ ਐਸੋਸੀਏਸ਼ਨ ‘ਚ ਚੋਣਾਂ 25 ਸਾਲਾਂ ਤੋਂ ਨਹੀਂ ਹੋਈਆਂ ਹਨ। ਇਸ ਲਈ 11 ਅਕਤੂਬਰ ਨੂੰ ਚੋਣਾਂ ਹੋਣੀਆਂ ਸੀ ਪਰ ਹੁਣ ਉਹ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਚੋਣਾਂ ਦੇ ਅਬਜ਼ਰਵਰ ਬਦਲਣਾ ਦੇ ਕਾਰਨ ਸਮਾਂ ਲੱਗ ਸਕਦਾ ਹੈ। ਉਮੀਦ ਹੈ ਕਿ ਅਗਲੇ ਮਹੀਨੇ ਚੋਣਾਂ ਹੋ ਜਾਣ।