Police arrested drug tablets: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਐੱਸ.ਟੀ.ਐੱਫ ਰੇਂਜ ਪੁਲਿਸ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਵੱਖ ਵੱਖ ਮਾਮਲਿਆਂ ‘ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਦੱਸ ਦੇਈਏ ਕਿ ਇਨ੍ਹਾਂ ਕੋਲੋਂ 68 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮੌਕੇ ‘ਤੇ ਕਾਰਵਾਈ ਕਰਦੇ ਹੋਏ ਐੱਸ.ਪੀ ਸੁਰਿੰਦਰ ਕੁਮਾਰ ਨੇ ਚਾਰੇ ਦੋਸ਼ੀਆਂ ਦੇ ਖਿਲਾਫ ਥਾਣਾ ਐੱਸ.ਟੀ.ਐੱਫ ਮੋਹਾਲੀ ‘ਚ ਐੱਨ.ਡੀ.ਪੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਜਾਰੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਸੁਰਿੰਦਰ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਪਹਿਲੇ ਮਾਮਲੇ ‘ਚ ਐੱਸ.ਟੀ.ਐੱਫ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਪਵਨ ਕੁਮਾਰ ਉਰਫ ਸੋਨੂੰ ਜੋ ਕਿ ਬਸਤੀ ਜੋਧੇਵਾਲ ਦਾ ਰਹਿਣ ਵਾਲਾ ਹੈ, ਨੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦੇਣ ਲਈ ਘਰ ਤੋਂ ਨਿਕਲੇਗਾ, ਜਿਸ ‘ਤੇ ਤਰੁੰਤ ਕਾਰਵਾਈ ਕਰਦੇ ਹੋਏ ਐੱਸ.ਟੀ.ਐੱਫ ਟੀਮ ਨੇ ਸਪੈਸ਼ਲ ਟ੍ਰੈਪ ਲਾ ਕੇ ਉਕਤ ਦੋਸ਼ੀਆਂ ਨੂੰ ਆਪਣੇ ਘਰ ਤੋਂ ਨਿਕਲਦੇ ਹੀ ਭਾਰੀ ਮਾਤਰਾ ‘ਚ 61 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਲ ਦਬੋਚ ਲਿਆ ਗਿਆ ਹੈ।
ਇਸ ਤੋਂ ਇਲਾਵਾ ਦੂਜੇ ਅਤੇ ਤੀਜੇ ਮਾਮਲੇ ‘ਚ ਵੀ 6300 ਅਤੇ 600 ਨਸ਼ੀਲੀਆਂ ਗੋਲੀਆਂ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਐੱਸ.ਪੀ ਨੇ ਕਿਹਾ ਹੈ ਕਿ ਮੁੱਖ ਦੋਸ਼ੀ ਕਾਫੀ ਸਾਲਾਂ ਤੋਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਸ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਥਾਣਿਆਂ ‘ਚ ਕਈ ਮਾਮਲੇ ਦਰਜ ਹਨ।