mobile drugs lab technician caught: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸੀ.ਆਰ.ਪੀ. ਐੱਫ ਦੀ ਟੀਮ ਨੇ ਕੇਂਦਰੀ ਜੇਲ ਦੇ ਲੈਬ ਤਕਨੀਸ਼ੀਅਨ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਬਾਇਲ ਸਮੇਤ ਰੰਗੇ ਹੱਥੀ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਕੇਂਦਰੀ ਜੇਲ੍ਹ ‘ਚ ਤੈਨਾਤ ਇਹ ਲੈਬ ਟੈਕਨੀਸ਼ੀਅਨ ਨੂੰ ਦੀ ਸ਼ਨਾਖਤ ਰਣਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਇਯਾਲੀ ਵਜੋਂ ਕੀਤੀ ਗਈ ਹੈ।
ਦਰਅਸਲ ਜੇਲ੍ਹ ਅਧਿਕਾਰੀਆਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਬੰਦੀਆਂ ਨੂੰ ਮੋਬਾਈਲ ਪਹੁੰਚਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ‘ਤੇ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ‘ਚ ਚੌਕਸੀ ਵਧਾਈ ਗਈ ਸੀ। ਇਸ ਤਹਿਤ ਬੀਤੀ ਸ਼ਾਮ ਜਦੋਂ ਉਕਤ ਕਥਿਤ ਦੋਸ਼ੀ ਡਿਊਟੀ ‘ਤੇ ਆਇਆ ਤਾਂ ਉੱਥੇ ਤੈਨਾਤ ਮੁਲਾਜ਼ਮਾਂ ਵਲੋਂ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਬੂਟਾਂ ‘ਚੋਂ ਇਕ ਮੋਬਾਈਲ ਅਤੇ ਨਸ਼ੀਲੀਆਂ ਗੋਲੀਆਂ ਦਾ ਇਕ ਵੱਡਾ ਪੈਕੇਟ ਬਰਾਮਦ ਕੀਤਾ ਗਿਆ। ਪੈਕੇਟ ‘ਚ 1750 ਦੇ ਕਰੀਬ ਗੋਲੀਆਂ ਸਨ। ਅਧਿਕਾਰੀਆਂ ਵਲੋਂ ਉਕਤ ਕਥਿਤ ਦੋਸ਼ੀ ਨੂੰ ਤੁਰੰਤ ਹਿਰਾਸਤ ‘ਚ ਲੈ ਲਿਆ ਗਿਆ ਅਤੇ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਮਾਮਲੇ ‘ਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।