Some unidentified youths: ਲੰਬੇ ਸਮੇਂ ਤੋਂ ਪਾਸ ਹੋਏ ਕਿਸਾਨ ਕਾਨੂੰਨ ਬਿੱਲ ਦੇ ਖਿਲਾਫ ਪੰਜਾਬ ਵਿੱਚ ਲਗਾਤਾਰ ਵਿਰੋਧ ਜਾਰੀ ਹੈ। ਵੱਡੇ ਕਾਰਪੋਰੇਟਾਂ ਨੂੰ ਟਾਰਗੇਟ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਨੇ ਰਿਲਾਇੰਸ ਦੇ ਪੰਪ ਘੇਰੇ ਹੋਏ ਹਨਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਉੱਥੇ ਦੂਜੇ ਪਾਸੇ ਅਜਨਾਲਾ ਦੇ ਕੋਲ ਪੰਪ ਘੇਰ ਕੇ ਬੈਠੇ ਕਿਸਾਨਾਂ ਨਾਲ ਤਾਂ ਹੱਦ ਹੀ ਹੋਗੀ ਅਤੇ ਦੇਰ ਰਾਤ ਟਰਾਲੀ, ਟ੍ਰੈਕਟਰ, ਮੋਟਰਸਾਈਕਲ ਲੈ ਕੇ ਆਏ ਨੌਜਵਾਨ ਸ਼ੱਕੀ ਜਾਪਦੇ ਸਨ ‘ਤੇ ਉਹ ਇਥੇ ਆ ਕੇ ਹੁਲੱੜ ਬਾਜੀ ਕਰਨ ਲੱਗੇ। ਕਿਸਾਨ ਯੂਨੀਅਨ ਦੇ ਇਕ ਆਗੂ ਨੇ ਜਦੋ ਉਨ੍ਹਾਂ ਮੁੰਡਿਆਂ ਤੋਂ ਪੁੱਛ ਗਿੱਛ ਕੀਤੀ ਤਾ ਉਹ ਤੱਕੇ ਨਾਲ ਪੈਟ੍ਰੋਲ ਪੰਪ ਦੇ ਅੰਦਰ ਵੜ ਗਏ ‘ਤੇ ਜਾਕੇ ਸਿੱਧਾ ਪਿਸਤੌਲ ਕੱਢੀ ਤੇ ਕਿਸਾਨ ਯੂਨੀਅਨ ਦੇ ਆਗੂ ‘ਤੇ ਤਾਣ ਦਿੱਤੀ। ਫਿਰ ਕਿਸਾਨ ਧਰਨੇ ‘ਤੇ ਬੈਠੇ ਕਿਸਾਨਾਂ ਨੇ ਟ੍ਰੈਕਟਰ ਵਾਲੇ ਨੂੰ ਥੱਲੇ ਲਾਇਆ ‘ਤੇ ਉਸ ਦਾ ਟ੍ਰੈਕਟਰ ਖੋਹ ਕੇ ਉਸ ਨੂੰ ਭਜਾ ਦਿੱਤਾ। ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ।
ਇੱਥੇ ਕਿਸਾਨਾਂ ਨੇ ਇਲਜਾਮ ਲਗਾਏ ਕਿ ਇੱਥੇ ਪੁਲਿਸ ਵੀ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੱਤਰਕਾਰ ਨੇ ਕਿਸਾਨ ਆਗੂ ਨਾਲ ਗੱਲ-ਬਾਤ ਕੀਤੀ ਜਿਸ ਕਿਸਾਨੀ ਆਗੂ ਨੇ ਦੱਸਿਆ ਕਿ ਪਿੱਛਲੇ ਕਈ ਦਿਨਾਂ ਤੋਂ ਉਹ ਰਿਲਾਇੰਸ ਪੰਪ ਤੇ ਧਰਨਾ ਦੇ ਰਹੇ ਹਨ ‘ਤੇ ਕੁੱਝ ਸਨਕੀ ਮੁੰਡਿਆਂ ਨੇ ਉਨ੍ਹਾਂ ਨਾਲ ਵਤੀਰਾ ਸਹੀ ਨਹੀਂ ਕੀਤਾ। ਉਨ੍ਹਾਂ ਸਾਰੀ ਗੱਲਬਾਤ ਦੱਸੀ ਕਿ ਕਿਸ ਤਰ੍ਹਾਂ ਉਨ੍ਹਾਂ ਮੁੰਡਿਆਂ ਨੇ ਹੁੱਲੜ ਬਾਜੀ ਗੁੰਡਾਗਰਦੀ ਕੀਤੀ। ਇੱਥੇ ਪੁਲਿਸ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਢੰਗ ਨਾਲ ਬੈਠੇ ਆ ਪੈਟ੍ਰੋਲ ਪੰਪ ‘ਤੇ ਨਾ ਹੀ ਅਸੀਂ ਕਿਸੇ ਨਾਲ ਧੱਕਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਬੈਠੇ ਹਾਂ।