Trump Blessed at Las Vegas Church: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਪ੍ਰਚਾਰ ਨੇ ਪੂਰੀ ਤਰ੍ਹਾਂ ਮੈਮੈਂਟਮ ਫੜ੍ਹ ਲਿਆ ਹੈ। ਅਮਰੀਕਾ ਦੇ ਲੋਕਾਂ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ । ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਿਡੇਨ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
ਦਰਅਸਲ, ਐਤਵਾਰ ਨੂੰ ਟਰੰਪ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਨੇਵਾਡਾ ਤੋਂ ਕੀਤੀ । ਇਸ ਦੌਰਾਨ ਉਹ ਇੱਕ ਚਰਚ ਵਿੱਚ ਗਏ । ਨੇਵਾਡਾ ਵਿੱਚ ਰੀਪਬਲਿਕਨ ਕਦੇ ਡੈਮੋਕ੍ਰੇਟ ਨੂੰ ਸਖ਼ਤ ਟੱਕਰ ਦਿੰਦੇ ਸਨ, ਪਰ 2008 ਤੋਂ ਬਾਅਦ ਇੱਥੇ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਨੇਵਾਡਾ ਦੇ ਲਾਸ ਵੇਗਾਸ ਦੇ ਚਰਚ ਵਿੱਚ ਟਰੰਪ ਬਹੁਤ ਗਰਮਜੋਸ਼ੀ ਨਾਲ ਪਾਦਰੀਆਂ ਨੂੰ ਮਿਲੇ । ਪਾਦਰੀ ਡੈਨਸੀ ਗੌਲੇਟ ਨੇ ਚਰਚ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਪ੍ਰਭੂ ਨੇ ਉਨ੍ਹਾਂ ਨੂੰ ਦੱਸਿਆ ਕਿ ਟਰੰਪ ਉਨ੍ਹਾਂ ਦੀਆਂ ਅੱਖਾਂ ਦੇ ਤਾਰੇ ਹਨ ਤੇ ਉਹ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤਣਗੇ ।
ਪਾਦਰੀ ਨੇ ਕਿਹਾ ਕਿ ਸਵੇਰੇ 4.30 ਵਜੇ ਪ੍ਰਭੂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਰਾਸ਼ਟਰਪਤੀ ਨੂੰ ਦੂਜੀ ਵਾਰ ਜਿੱਤ ਦੇਣ ਜਾ ਰਿਹਾ ਹਾਂ । ਉਨ੍ਹਾਂ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਫਿਰ ਤੋਂ ਰਾਸ਼ਟਰਪਤੀ ਬਣੋਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਚਰਚ ਜਾਣਾ ਪਸੰਦ ਹੈ ਤੇ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ । ਆਪਣੇ ਵਿਰੋਧੀ ਉਮੀਦਵਾਰ ਜੋ ਬਿਡੇਨ ‘ਤੇ ਹਮਲਾ ਕਰਦਿਆਂ ਕਿਹਾ ਕਿ ਟਰੰਪ ਨੇ ਕਿਹਾ ਕਿ ਸਾਡੇ ਸਾਹਮਣੇ ਕੁਝ ਲੋਕ ਹਨ ਜੋ ਸਾਡੇ ਨਾਲ ਸਹਿਮਤ ਨਹੀਂ ਹਨ । ਉਨ੍ਹਾਂ ਕਿਹਾ ਕਿ ਲੋਕ 3 ਨਵੰਬਰ ਨੂੰ ਬਾਹਰ ਨਿਕਲਣ ‘ਤੇ ਆਪਣੀ ਤਾਕਤ ਨੂੰ ਦਿਖਾਉਣ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਜੋ ਬੀਡੇਨ ਉੱਤਰੀ ਕੈਰੋਲੀਨਾ ਵਿੱਚ ਇੱਕ ਚਰਚ ਸਭਾ ਵਿੱਚ ਸ਼ਾਮਿਲ ਹੋਏ। ਉੱਤਰੀ ਕੈਰੋਲੀਨਾ ਵਿੱਚ 2008 ਤੋਂ ਬਾਅਦ ਕੋਈ ਵੀ ਡੈਮੋਕ੍ਰੇਟਿਕ ਉਮੀਦਵਾਰ ਨੇ ਨਹੀਂ ਜਿੱਤ ਸਕਿਆ ।