gunman cctv compulsary loan companies: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਗੋਲਡ ‘ਤੇ ਲੋਨ ਦੇਣ ਵਾਲੀਆਂ ਕੰਪਨੀਆਂ ‘ਚ ਹੋ ਰਹੀ ਡਕੈਤੀ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਨਵੀਂ ਹਦਾਇਤ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਵੱਲੋਂ ਨਵੀਂ ਗਾਈਡਲਾਈਨ ਮੁਤਾਬਕ ਹਥਿਆਰਾਂ ਨਾਲ ਲੈਸ ਸਕਿਓਰਿਟੀ ਗਾਰਡ ਤਾਇਨਾਤ ਕਰਨ ਦੇ ਨਾਲ ਨਾਲ ਵਧੀਆਂ ਕੁਆਲ਼ਿਟੀ ਦੇ ਕੈਮਰੇ ਲਗਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਨਿਯਮ ਨਾ ਮੰਨਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਪੁਲਿਸ ਦੀ ਇਕ ਟੀਮ ਸ਼ਹਿਰ ‘ਚ ਸਾਰੇ ਗੋਲਡ ਲੋਨ ਦੇਣ ਵਾਲਿਆਂ ਦੀ ਚੈਕਿੰਗ ਕਰੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਪੁਲਿਸ ਕਮਿਸ਼ਨਰ ਵੱਲੋਂ ਅਧਿਕਾਰਤ ਫੇਸਬੁੱਕ ਦੇ ਪੇਜ ‘ਤੇ ਲਾਈਵ ਹੋ ਕੇ ਲੁਧਿਆਣਾਵਾਸੀਆਂ ਤੋਂ ਸੁਝਾਅ ਮੰਗੇ ਸੀ। ਇਸ ਦੌਰਾਨ ਪੁਲਿਸ ਦੀ ਪੋਸਟ ‘ਤੇ 3 ਘੰਟੇ ਦੌਰਾਨ 40 ਲੋਕਾਂ ਨੇ ਸੁਝਾਅ ਦਿੱਤੇ। ਇਨ੍ਹਾਂ ‘ਚ ਮੋਬਾਇਲ ਓ.ਟੀ.ਪੀ ਦੇ ਬਿਨਾਂ ਦਫਤਰ ‘ਚ ਦਾਖਲ ਨਾ ਹੋਣ ਅਤੇ ਗੋਲਡ ਚੈਸਟ ਬਣਾਏ ਜਾਣ ਦੇ ਸੁਝਾਅ ਨੂੰ ਪੁਲਿਸ ਨੇ ਪਸੰਦ ਕੀਤਾ, ਜਦਕਿ 9 ਲੋਕਾਂ ਨੇ ਸ਼ੇਅਰ ਕੀਤਾ।