police candle march martyrs: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸੋਮਵਾਰ ਨੂੰ ਲੁਧਿਆਣਾ ਪੁਲਿਸ ਵੱਲੋਂ ਪੁਲਿਸ ਬੈਂਡ ਅਤੇ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਪ੍ਰਧਾਨਗੀ ਜੁਆਇੰਟ ਸੀ.ਪੀ, ਜੇ. ਇਲਾਚੇਜ਼ੀਅਨ ਆਈ.ਪੀ.ਐੱਸ, ਭਾਗੀਰਥ ਮੀਨਾ ਆਈ.ਪੀ.ਐੱਸ, ਦੀਪਕ ਪਰੀਕ ਆਈ.ਪੀ.ਐੱਸ, ਵਰਿਆਮ ਸਿੰਘ ਏ.ਸੀ.ਪੀ ਜੀ.ਆਰ.ਪੀ ਡੀ.ਐੱਸ.ਪੀ ਪ੍ਰਦੀਪ ਸੰਧੂ ਆਰ.ਪੀ.ਐੱਫ ਇੰਸਪੈਕਟਰ ਅਨਿਲ ਕੁਮਾਰ ਐੱਸ.ਐੱਚ.ਓ ਹਰਜੀਤ ਸਿੰਘ, ਸਤੀਸ਼ ਕੁਮਾਰ, ਸਤਪਾਲ ਸਿੰਘ, ਸਤਵੰਤ ਸਿੰਘ, ਦੇਵੇਂਦਰ ਸਿੰਘ ਪਹੁੰਚੇ।
ਸ਼ਾਮ ਨੂੰ ਪਹਿਲਾਂ ਘੰਟਾਘਰ ਚੌਕ ‘ਚ ਪੁਲਿਸ ਬੈਂਡ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸ਼ਹੀਦਾਂ ਨੂੰ ਸਮਰਪਿਤ ਧੁਨਾਂ ਨੂੰ ਵਜਾਇਆ ਗਿਆ। ਇਸ ਤੋਂ ਬਾਅਦ ਏ.ਡੀ.ਸੀ.ਪੀ 1 ਦੇ ਇਲਾਕੇ ਦੇ ਸਾਰੇ ਏ.ਸੀ.ਪੀ ਅਤੇ ਥਾਣਿਆਂ ਦੇ ਐੱਸ.ਐੱਚ.ਓ, ਫੋਰਸ ਅਤੇ ਲੋਕਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਤੋਂ ਘੰਟਾਘਰ ਚੌਕ ਤੱਕ ਪੈਦਲ ਕੈਂਡਲ ਮਾਰਚ ਕੱਢਿਆ ਗਿਆ, ਜਿੱਥੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਜਾਬਾਂਜ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੀ ਭੁਲਾ ਨਹੀਂ ਸਕਦੇ ਹਨ ਅਤੇ ਇਸੇ ਤਰ੍ਹਾਂ ਹਰ ਸਾਲ ਇਹ ਦਿਨ ਨੂੰ ਇਸ ਵਾਰ ਵੀ ਪੂਰੇ ਸਨਮਾਣ ਨਾਲ ਮਨਾਇਆ ਜਾ ਰਿਹਾ ਹੈ।