dtu study showed delhi pollution reduces odd even : ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨਸੀਆਰ ‘ਤੇ ਫਿਰ ਤੋਂ ਪ੍ਰਦੂਸ਼ਣ ਦੀ ਮਾਰ ਪੈਣ ਲੱਗੀ ਹੈ।ਪਿਛਲੇ ਸਾਲ ਕੁਝ ਹੀ ਦਿਨਾਂ ‘ਚ ਪ੍ਰਦੂਸ਼ਣ ‘ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ ਜੋ ਕਿ ਇੱਕ ਖਤਰੇ ਦੀ ਕਗਾਰ ਹੈ।ਇਸ ਦੌਰਾਨ ਦਿੱਲੀ ਉਦਯੋਗਿਕ ਯੁੂਨੀਵਰਸਿਟੀ ਨੇ ਆਪਣੇ ਦੂਜੇ ਅਧਿਐਨ ਦੀ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਜਨਵਰੀ 2016 ਦੀ ਤਰ੍ਹਾਂ ਨਵੰਬਰ 2019 ‘ਚ ਵੀ ਦਿੱਲੀ ਸਰਕਾਰ ਵਲੋਂ ਲਾਗੂ ਕੀਤੀ ਗਈ ਆਡ-ਈਵਨ ਸਕੀਮ ਤੋਂ ਹਵਾ ਪ੍ਰਦੂਸ਼ਣ ‘ਚ ਕਾਫੀ ਕਮੀ ਆਈ ਸੀ।ਭਾਵ ਡੀਟੀਯੂ ਦੀ ਰਿਸਰਚ ਨੇ ਫਿਰ ਤੋਂ ਆਡ-ਈਵਨ ਸਕੀਮ ‘ਤੇ ਮੋਹਰ ਲਗਾ ਦਿੱਤੀ ਹੈ।ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ.ਯੋਗੇਸ਼ ਸਿੰਘ ਨੇ ਦੱਸਿਆ ਕਿ ਆਡ-ਈਵਨ ਦੇ ਪਹਿਲੇ ਪੜਾਅ ‘ਤੇ ਡੀਟੀਯੂ ਦੇ ਵਾਤਾਵਰਨ ਇੰਜੀਨਿਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ.ਰਾਜੀਵ ਕੁਮਾਰ ਮਿਸ਼ਰਾ ਅਤੇ
ਉਨ੍ਹਾਂ ਦੀ ਸੋਧ ਟੀਮ ਨੇ ਜੋ ਰਿਸਰਚ ਕੀਤੀ ਸੀ।ਉਸ ‘ਚ ਇਹ ਸਾਹਮਣੇ ਆਇਆ ਹੈ ਕਿ ਆਡ-ਈਵਨ ਤੋਂ ਹਵਾ ਪ੍ਰਦੂਸ਼ਣ ‘ਚ ਕਮੀ ਆਈ ਸੀ।ਉਨ੍ਹਾਂ ਨੇ ਦੱਸਿਆ ਕਿ ਦਿੱਲੀ ‘ਚ ਆਵਾਜਾਈ ਦੇ ਸਾਧਨਾਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਯਤਨ ‘ਚ 01 ਤੋਂ 9 ਨਵੰਬਰ ਅਤੇ 13 ਤੋਂ 15 ਨਵੰਬਰ 2019 ਦੌਰਾਨ ਦਿੱਲੀ ਸਰਕਾਰ ਵਲੋਂ ਦੁਬਾਰਾ ਲਾਗੂ ਕੀਤੀ ਗਈ ਆਡ-ਈਵਨ ਸਕੀਮ ‘ਤੇ ਡਾਕਟਰ ਮਿਸ਼ਰਾ ਅਤੇ ਉਨ੍ਹਾਂ ਦੀ ਰਿਸਰਚ ਟੀਮ ਨੇ ਇਸ ਵਾਰ ਵੀ ਅਧਿਐਨ ਕੀਤਾ ਹੈ।ਜਨਵਰੀ 2016 ‘ਚ ਦਿੱਲੀ ਸਰਕਾਰ ਵਲੋਂ ਲਾਗੂ ਕੀਤੀ ਗਈ ਆਡ-ਈਵਨ ਸਕੀਮ ‘ਤੇ ਡੀਟੀਯੂ ਦੀ ਸਟੱਡੀ ‘ਚ ਹਵਾ ਪ੍ਰਦੂਸ਼ਣ ਪੀਐੱਮ 2.5 ਅਤੇ ਪੀ.ਐੱਮ 1.0 ਦੀ ਸਾਂਦਰਤਾ ‘ਚ ਕਮੀ ਪਾਈ ਗਈ ਸੀ।ਸਿਰਫ 15 ਦਿਨਾਂ ਦੇ ਟ੍ਰਾਇਲ ‘ਚ ਹੀ ਹਵਾ ‘ਚ ਪੀਐੱਮ 2.5 ‘ਚ ਔਸਤਨ 5.73 ਫੀਸਦੀ ਪੀਐੱਮ 1.0 ‘ਚ ਔਸਤਨ 4.70 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।ਹਾਲਾਂਕਿ ਉਦੋਂ ਤੋਂ ਇਹ ਅਧਿਐਨ ਦਿੱਲੀ ਮਹਾਨਗਰ ਦੇ 3 ਮੁੱਖ ਟ੍ਰੈਫਿਕ ਗਲਿਆਰਿਆਂ ‘ਤੇ ਕੀਤਾ ਗਿਆ ਹੈ।