former pau student received cashprize: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋਫੈਸਰ ਜੋਰਾ ਸਿੰਘ ਵੈਸਟਰਨ ਆਸਟ੍ਰੇਲੀਆ ‘ਚ ਆਪਣੇ ਰਿਸਰਚ ਵਰਕ ਲਈ ‘2017 ਇਨੋਵੇਟਰ ਆਫ ਦ ਈਅਰ’ ਐਵਾਰਡ ਲਈ ਚੁਣੇ ਗਏ ਹਨ। ਮੌਜੂਦਾ ਸਮੇਂ ਦੌਰਾਨ ਪ੍ਰੋ. ਸਿੰਘ ਕਰਟਿਨ ਯੂਨੀਵਰਸਿਟੀ ਪਰਥ ਕਰਟਿਨ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਵਾਤਾਵਰਣ ਵਿਭਾਗ ਪੋਸਟ ਹਾਰਵੈਸਟ ਹਾਰਟੀਕਲਚਰ ਦੇ ਫਾਊਂਡੇਸ਼ਨ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕਰਦੇ ਹਨ।
ਉਨ੍ਹਾਂ ਨੇ ਡਾ.ਐਲਨ ਦੇ ਨਾਲ ਸੰਯੁਕਤ ਰੂਪ ਨਾਲ ਰਿਸਰਚ ਕੀਤੀ ਤੇ 75 ਹਜ਼ਾਰ ਡਾਲਰ ਕੈਸ਼ ਪ੍ਰਾਈਜ ਹਾਸਲ ਕੀਤਾ ਹੈ। ਪ੍ਰੋ.ਸਿੰਘ ਕਈ ਤਰ੍ਹਾਂ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਹਨ। ਇਸ ‘ਚ ਉਨ੍ਹਾਂ ਨੇ ਆਮੋ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਕੰਮ ਕੀਤਾ ਹੈ, ਜਿਸ ਤੋਂ ਐਕਸਪੋਰਟ ਦਾ ਖਰਚਾ ਕਾਫੀ ਘੱਟ ਹੋਇਆ।