district bar association election: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਖਤਰੇ ਦੇ ਘੱਟ ਹੁੰਦਿਆਂ ਹੀ ਆਮ ਜਨਜੀਵਨ ਸਾਧਾਰਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਵੀ ਪੋਲਿੰਗ ਸਟੇਸ਼ਨ ‘ਤੇ ਹੀ ਹੋਵੇਗੀ। ਜ਼ਿਲ੍ਹਾ ਦਫਤਰ ‘ਚ ਲਗਭਗ 4,000 ਵਕੀਲ ਰਜਿਸਟਰਡ ਹਨ ਜਦਕਿ 6 ਨਵੰਬਰ ਨੂੰ 3114 ਵਕੀਲ ਵੋਟਿੰਗ ਕਰ ਸਕਣਗੇ ਕਿਉਂਕਿ ਤਕਨੀਕੀ ਕਾਰਨਾਂ ਕਾਰਨ ਬਾਕੀ ਵਕੀਲਾਂ ਦੇ ਨਾਂ ਮਤਦਾਤਾ ਲਿਸਟ ‘ਚ ਦਰਜ ਨਹੀਂ ਹੋ ਸਕੇ ਸੀ। ਇਸ ਵਾਰ ਪ੍ਰੈਜੀਡੈਂਟ ਅਤੇ ਵਾਈਸ ਪ੍ਰੈਜੀਡੈਂਟ ਅਹੁਦੇ ‘ਤੇ 3-3 ਉਮੀਦਵਾਰ ਮੈਦਾਨ ‘ਚ ਹਨ। ਇਸ ਦੇ ਨਾਲ ਹੀ ਐਗਜਿਵਕਿਊਟਿਵ ਮੈਂਬਰਾਂ ਦੇ 6 ਅਹੁਦਿਆਂ ਲਈ 8 ਉਮੀਦਵਾਰ ਮੈਦਾਨ ‘ਚ ਹਨ। ਇਸ ਦੇ ਨਾਲ ਹੁਣ ਕੋਈ ਵੀ ਨਵਾਂ ਉਮੀਦਵਾਰ ਮੈਦਾਨ ‘ਚ ਨਹੀਂ ਉਤਾਰਿਆ ਜਾ ਸਕੇਗਾ, ਨਾਮਜ਼ਦਗੀ ਪੱਤਰ ਪਹਿਲੇ ਹੀ ਭਰੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਚੋਣ ਪ੍ਰਕਿਰਿਆ ਨਿਰਪੱਖ ਢੰਗ ਨਾਲ ਕਰਵਾਉਣ ਲਈ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਜੇ.ਐੱਸ ਵੜੈਚ ਅਤੇ ਰਿਟਰਨਿੰਗ ਅਫਸਰ ਅਮਰਦੀਪ ਭਾਟੀਆ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਦੇ ਮੁਤਾਬਕ ਜ਼ਿਲ੍ਹੇ ‘ਚ ਪਹਿਲਾਂ ਹੀ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ ਸਿਰਫ ਵੋਟਿੰਗ ਦੀ ਨਵੀਂ ਤਾਰੀਕ ਐਲਾਨ ਹੋਈ ਹੈ। ਲਿਹਾਜ਼ਾ ਹੁਣ ਕੋਈ ਨਵਾਂ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇਗਾ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 9 ਤੋਂ 4 ਵਜੇ ਤੱਕ ਚੱਲੇਗੀ ਉਸੇ ਦਿਨ ਸ਼ਾਮ 5 ਵਜੇ ਤੋਂ ਵੋਟਾਂ ਦੀ ਗਿਣਤੀ ਹੋਣੀ ਹੈ। ਸ਼ੋਸਲ ਡਿਸਟੈਂਸ ਦੇ ਨਾਲ ਹੀ ਬਜ਼ੁਰਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਹੋਣਗੇ।