Kings Xi punjab Glenn Maxwell: ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਬੱਲੇਬਾਜ਼ ਗਲੇਨ ਮੈਕਸਵੈਲ ਨੇ UAE ਵਿੱਚ ਜਾਰੀ ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ । ਆਪਣੀਆਂ ਤੇਜ਼ ਦੌੜਾਂ ਅਤੇ ਮੈਚ ਦੇ ਤਰੀਕਿਆਂ ਨੂੰ ਬਦਲਣ ਲਈ ਜਾਣੇ ਜਾਂਦੇ ਮੈਕਸਵੈੱਲ ਇਸ ਸੀਜ਼ਨ ਵਿੱਚ 11 ਮੈਚਾਂ ਵਿੱਚ ਸਿਰਫ 102 ਦੌੜਾਂ ਹੀ ਬਣਾ ਸਕੇ ਹਨ।
ਦਰਅਸਲ, ਮੈਕਸਵੈੱਲ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਨਿਲਾਮੀ ਵਿੱਚ 10 ਕਰੋੜ 75 ਲੱਖ ਰੁਪਏ ਵਿੱਚ ਖਰੀਦਿਆ ਸੀ, ਪਰ ਮੈਕਸਵੈਲ ਦਾ ਪ੍ਰਦਰਸ਼ਨ ਉਸਦੀ ਕੀਮਤ ਦੇ ਅਨੁਸਾਰ, ਬਹੁਤ ਹੀ ਮਾੜਾ ਰਿਹਾ। ਆਈਪੀਐਲ ਦੇ ਇਤਿਹਾਸ ਵਿੱਚ ਵੱਡੇ-ਵੱਡੇ ਛੱਕੇ ਮਾਰਨ ਵਾਲੇ ਮੈਕਸਵੈੱਲ ਦੇ ਬੱਲੇ ਤੋਂ ਇਸ ਸੀਜ਼ਨ ਵਿੱਚ ਇੱਕ ਵੀ ਛੱਕਾ ਨਹੀਂ ਨਿਕਲਿਆ । ਮੈਕਸਵੈੱਲ ਦੀ ਜੋ ਤਸਵੀਰ ਹੈ, ਉਸਨੂੰ ਦੇਖਦੇ ਹੋਏ ਕਿੰਗਜ਼ ਇਲੈਵਨ ਪ੍ਰਬੰਧਨ ਨੇ ਉਸਨੂੰ ਅਜੇ ਤੱਕ ਬਾਹਰ ਨਹੀਂ ਕੀਤਾ ਹੈ।
ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਸਕੋਰ 32 ਦੌੜਾਂ ਰਿਹਾ ਹੈ, ਜੋ ਉਨ੍ਹਾਂ ਨੇ ਦਿੱਲੀ ਕੈਪਿਟਲਸ ਦੇ ਖਿਲਾਫ ਬਣਾਏ ਸੀ। ਇਸ ਸੀਜ਼ਨ ਵਿੱਚ ਮੈਕਸਵੈੱਲ ਨੇ ਦਿੱਲੀ ਖਿਲਾਫ ਇੱਕ ਹੋਰ ਮੈਚ ਵਿੱਚ ਆਰਸੀਬੀ ਦੇ ਖਿਲਾਫ 5, ਰਾਜਸਥਾਨ ਰਾਇਲਜ਼ ਦੇ ਖਿਲਾਫ਼ ਨਾਬਾਦ 13, ਮੁੰਬਈ ਦੇ ਖਿਲਾਫ ਨਾਬਾਦ 11, ਚੇੱਨਈ ਸੁਪਰ ਕਿੰਗਜ਼ ਖਿਲਾਫ ਨਾਬਾਦ 11, ਸਨਰਾਈਜ਼ਰਸ ਹੈਦਰਾਬਾਦ ਖਿਲਾਫ ਪਹਿਲੇ ਮੈਚ ਵਿੱਚ 7, ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਨਾਬਾਦ 10, ਮੁੰਬਈ ਇਡੀਅਨਜ਼ ਖ਼ਿਲਾਫ਼ ਦੂਜੇ ਮੈਚ ਵਿੱਚ ਜ਼ੀਰੋ ਅਤੇ ਸਨਰਾਈਜ਼ਰਜ਼ ਖ਼ਿਲਾਫ਼ 12 ਦੌੜਾਂ ਬਣਾਈਆਂ । ਮੈਕਸਵੇਲ ਨੇ ਇਸ ਸੀਜ਼ਨ ਵਿੱਚ ਕੁੱਲ 100 ਗੇਂਦਾਂ ਖੇਡੀਆਂ ਹਨ ਅਤੇ 102 ਦੌੜਾਂ ਬਣਾਈਆਂ ਹਨ।