why the Singhs gave: ਦਸਵੇਂ ਪਾਤਸ਼ਾਹ ਜੀ ਜਦੋਂ ਦਾਦੂ ਦੁਆਰੇ ਗਏ ਤਾਂ ਦਾਦੂ ਦੀ ਕਬਰ ਵੱਲ ਮੁੱਖ ਕਰਕੇ ਨਮਸਕਾਰ ਕੀਤੀ। ਅਸਲ ਵਿੱਚ ਗੁਰੂ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਗੁਪਤ ਪਾਠ ਕਰ ਰਹੇ ਸਨI ਜਦੋਂ ਇਸ ਪਵਿੱਤਰ ਬਾਣੀ ਦਾ ਭੋਗ ਪਾਇਆ ਤਾਂ ਨਮਸਕਾਰ ਕੀਤੀ ਸੀ। ਸਿੰਘਾਂ ਨੇ ਸਮਝ ਲਿਆ ਕਿ ਕਬਰ ਨੂੰ ਸੀਸ ਨਿਵਾਯਾ ਹੈI ਸਿੰਘਾਂ ਨੇ ਹਜ਼ੂਰ ਨੂੰ ਕਬਰ ‘ਤੇ ਸੀਸ ਨਿਵਾਉਣ ਤੇ ਤਨਖਾਹੀਆ ਕਰਾਰ ਦਿੱਤਾ ਅਤੇ ਇਕ ਸਿੰਘ ਨੇ 25 ਹਜ਼ਾਰ ਕਿਹਾ, ਦੂਜੇ ਨੇ ਇਸ ਤੋਂ ਜਿਆਦਾ। ਪਰ ਫਿਰ ਵਿਚਾਰ ਕੀਤੀ ਕਿ ਸਤਿਗੁਰੂ ਜੀ ਤਾਂ ਸਮਰੱਥ ਹਨ ਦੇ ਦੇਣਗੇ।
ਜੇ ਕਿਤੇ ਆਪਾਂ ਕੋਲੋ ਕੋਈ ਗਲਤੀ ਹੋ ਗਈ ਤਾਂ ਇਤਨੀ ਕਿੱਥੋਂ ਦਿਆਂਗੇ। ਸੋ 25ਰੁਪਏ ਹੀ ਲਾਏ ਪਰ ਗੁਰੂ ਜੀ ਨੇ ਕਿਹਾ ਪਹਿਲਾਂ ਜੋ ਸਿੰਘ ਨੇ 25 ਹਜ਼ਾਰ ਕਹੇ ਹਨ, ਉਤਨੇ ਹੀ ਦੇਵਾਂਗੇ, ਘਟ ਨਹੀ। ਸੋ ੨੫ ਹਜ਼ਾਰ ਦਾ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਖੁੱਲਾ ਵਰਤਾਇਆ ਤਾਂ ਸਤਿਗੁਰਾਂ ਕਿਹਾ – ਖਾਲਸਾ ਜੀ, ਅਸੀ ਇੱਹੋ ਹੀ ਵੇਖਣਾ ਹੈ ਕਿ ਖਾਲਸਾ ਕਿੰਨਾ ਕੁ ਮਰਿਆਦਾ ਵਿੱਚ ਪੱਕਾ ਹੈ। ਇਸ ਵਾਸਤੇ ਇਹ ਕੌਤਕ ਕੀਤਾ ਹੈ। ਹੁਣ ਤੁਹਾਡੇ ਵਿਚੋਂ ਭਾਵੇਂ ਕੋਈ ਕਿਡਾ ਵੀ ਵੱਡਾ ਕਿਉਂ ਨਾ ਹੋਵੇ, ਜੋੜਿਆ ਵਿੱਚ ਹੱਥ ਜੋੜ ਕੇ ਖਲੋ ਕੇ ਗਲਤੀ ਨੂੰ ਮੰਨ ਕੇ ਹੁਕਮ ਕਮਾ ਕਰਕੇ ਨਿਹਾਲ ਹੋਇਆ ਕਰੇਗਾ।