district cricket association election: ਲੁਧਿਆਣਾ (ਤਰਸੇਮ ਭਾਰਦਵਾਜ)- ਹਾਈਕੋਰਟ ਦੇ ਆਦੇਸ਼ ਅਨੁਸਾਰ ਹੁਣ ਜ਼ਿਲ੍ਹਾਂ ਕ੍ਰਿਕੇਟ ਐਸੋਸੀਏਸ਼ਨ ਦੀਆਂ ਚੋਣਾਂ ਜਸਟਿਸ ਪ੍ਰਮੋਦ ਕੋਹਲੀ ਦੀ ਨਿਗਰਾਨੀ ਹੇਠ 8 ਨਵੰਬਰ ਨੂੰ ਹੋਣਗੀਆਂ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਸਬੰਧੀ ਅਧਿਕਾਰਤ ਜਾਣਕਾਰੀ ਦਿੱਤੀ, ਜਿਸ ਦੇ ਮੁਤਾਬਕ ਸਿਕੱਮ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਕੋਹਲੀ ਚੋਣ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ।

ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਡੀ.ਸੀ ਦੇ ਚੇਅਰਮੈਨਸ਼ਿਪ ‘ਚ ਚੋਣ ਪ੍ਰਕਿਰਿਆ ਪੂਰੀ ਹੋਣੀ ਹੈ। ਇਸ ਦੇ ਲਈ ਏ.ਡੀ.ਸੀ (ਜਨਰਲ) ਅਮਰਜੀਤ ਸਿੰਘ ਬੈਂਸ ਅਤੇ ਆਰ.ਟੀ.ਏ ਸੰਦੀਪ ਸਿੰਘ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੇ ਸਹਿਯੋਗ ਲਈ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਸੀ.ਈ.ਓ ਦੀਪਕ ਸ਼ਰਮਾ ਅਤੇ ਜ਼ਿਲ੍ਹਾਂ ਕ੍ਰਿਕੇਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਨਿਲ ਭਾਰਤੀ ਦੀ ਨਿਯੁਕਤੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ 4 ਨਵੰਬਰ ਨੂੰ ਨਾਮਜ਼ਦਗੀ ਅਤੇ ਅਗਲੇ ਦਿਨ ਸਕਿਓਰਿਟੀ ਜਮ੍ਹਾਂ ਹੋਵੇਗੀ। 6 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਐੱਸ.ਸੀ.ਡੀ ਸਰਕਾਰੀ ਕਾਲਜ ਦੇ ਕੈਂਪ ‘ਚ ਪੂਰੀ ਹੋਵੇਗੀ।






















