police investigated salem tabri cameras: ਲੁਧਿਆਣਾ (ਤਰਸੇਮ ਭਾਰਦਵਾਜ)-ਕੁਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਦੂਜੇ ਦਿਨ ਵੀ ਸਲੇਮ ਟਾਬਰੀ ਇਲਾਕੇ ‘ਚ ਜਾਂਚ ਜਾਰੀ ਰੱਖੀ ਹੈ। ਇਸ ਦੌਰਾਨ 25 ਤੋਂ 30 ਮੁਲਾਜ਼ਮਾਂ ਵੱਲੋਂ ਸਲੇਮ ਟਾਬਰੀ ਦੇ ਕਈ ਇਲਾਕਿਆਂ ‘ਚ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਹਾਲਾਂਕਿ ਇਸ ਦੇ ਲਈ ਥਾਣਾ ਸਲੇਮ ਟਾਬਰੀ ਪੁਲਿਸ ਦੀ ਸਹਾਇਤਾ ਨਹੀਂ ਲਈ ਜਾ ਰਹੀ ਹੈ। ਟੀਮਾਂ ਵੱਲੋਂ ਵੱਖ-ਵੱਖ ਹਿੱਸਿਆਂ ‘ਚ ਵੰਡ ਕੇ ਜਾਂਚ 100 ਤੋਂ ਜਿਆਦਾ ਕੈਮਰੇ ਖੰਗਾਲੇ ਜਾ ਰਹੇ ਹਨ। ਮਾਹਰਾਂ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਸ਼ੀ ਸਲੇਮ ਟਾਬਰੀ ਦੇ ਇਲਾਕਿਆਂ ‘ਚ ਰਹਿ ਚੁੱਕੇ ਹਨ ਹਾਲਾਂਖਿ ਤਰਨਤਾਰਨ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।
ਐੱਸ.ਐੱਚ.ਓ ਗੋਪਾਲ ਕ੍ਰਿਸ਼ਣ ਦਾ ਕਹਿਣਾ ਹੈ ਕਿ ਤਰਨਤਾਰਨ ਪੁਲਿਸ ਦੁਆਰਾ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਹ ਖੁਦ ਮਾਮਲੇ ਨੂੰ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਸਬੰਧੀ ਪੁਲਿਸ ਨੂੰ ਡੰਪ ਉਠਾਉਣ ‘ਤੇ 2 ਨੰਬਰ ਦੀ ਲੋਕਸ਼ਨ ਲੁਧਿਆਣਾ ਦੀ ਮਿਲੀ ਸੀ, ਜਿਸ ਦੇ ਚੱਲਦਿਆਂ ਤਰਨਤਾਰਨ, ਬਠਿੰਡਾ ਅਤੇ ਮੋਹਾਲੀ ਪੁਲਿਸ ਦੁਆਰਾ ਸਲੇਮ ਟਾਬਰੀ ‘ਚ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 59 ਸਾਲਾ ਬਲਵਿੰਦਰ ਸਿੰਘ ਦੀ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।