Flyover sunk National Highway Khanna: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਅੱਜ ਫਿਰ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਇੱਥੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਬਣੇ ਫਲਾਈਓਵਰ ਅਮਲੋਹ ਰੋਡ ਕੋਲੋਂ ਧੱਸ ਗਿਆ ਪਰ ਗਨੀਮਤ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਇਸ ਕਾਰਨ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਲੋਕਾਂ ਦੇ ਵਾਹਨਾਂ ਦਾ ਖੰਨਾ ‘ਚ ਕਾਫੀ ਵੱਡਾ ਜਾਮ ਲੱਗ ਗਿਆ ਹੈ। ਪ੍ਰਸ਼ਾਸਨ ਨੇ ਟ੍ਰੈਫਿਕ ਨੂੰ ਖੰਨਾ ਦੇ ਆਊਟਰ ਤੋਂ ਹੀ ਡਾਇਵਰਟ ਕਰਦੇ ਹੋਏ ਸਰਵਿਸ ਰੋਡ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਪਰ ਸ਼ਹਿਰ ਦੇ ਅੰਦਰ ਵਾਹਨਾਂ ਦੀ ਭੀੜ ਵੱਧ ਜਾਣ ਕਾਰਨ ਕਈ ਕਿਲੋਮੀਟਰਾਂ ਤੱਕ ਆਵਾਜਾਈ ਰੁਕੀ ਰਹੀ। ਇਸ ਦੇ ਨਾਲ ਹੀ ਪੁਲ ਧੱਸਣ ਵਾਲੀ ਥਾਂ ਦੇ ਹੇਠਾਂ ਬਣਿਆ ਕੂੜੇ ਦੇ ਡੰਪ ‘ਚ ਚੂਹਿਆਂ ਦੀ ਭਰਮਾਰ ਦੇਖਣ ਨੂੰ ਮਿਲੀ ਫਿਲਹਾਲ ਪ੍ਰਸ਼ਾਸਨ ਹੁਣ ਇਸ ਦੀ ਜਾਂਚ ਦਾ ਹਵਾਲਾ ਦੇ ਰਿਹਾ ਹੈ।
ਪ੍ਰਸ਼ਾਸਨ ਨੇ ਖੰਨਾ ਦੇ ਆਊਟਰ ‘ਚ ਪਿੰਡ ਭੱਟੀਆ ਦੇ ਕੋਲੋਂ ਟ੍ਰੈਫਿਕ ਨੂੰ ਸਰਵਿਸ ਰੋਡ ‘ਤੇ ਡਾਇਵਰਟ ਕਰ ਦਿੱਤਾ ਹੈ ਪਰ ਸ਼ਹਿਰ ਦੇ ਅੰਦਰੂਨੀ ਰੋਡ ‘ਤੇ ਵਾਹਨਾਂ ਦੀ ਗਿਣਤੀ ਵੱਧ ਜਾਣ ਕਾਰਨ ਜਾਮ ਲੱਗਾ ਰਿਹਾ ਹੈ। ਐੱਨ.ਐੱਚ.ਏ.ਆਈ ਦੇ ਮੁਤਾਬਕ ਕੱਲ ਤੋਂ ਫਲਾਈਓਵਰ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਣਾ ਹੈ, ਜਿਸ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ ਇਕ ਮਹੀਨੇ ਤੱਕ ਰਿਪੇਅਰ ਚੱਲਣ ਕਾਰਨ ਨੈਸ਼ਨਲ ਹਾਈਵੇਅ ‘ਤੇ ਟ੍ਰੈਫਿਕ ਪ੍ਰਭਾਵਿਤ ਰਹਿ ਸਕਦਾ ਹੈ। ਇਸ ਮੌਕੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਦੱਸਿਆ ਹਕਿ ਮੌਕੇ ਨੂੰ ਦੇਖਿਆ ਗਿਆ ਹੈ। ਕੱਲ ਦਿੱਲੀ ਤੋਂ ਟੀਮ ਆਵੇਗੀ, ਜਿਸ ਤੋਂ ਬਾਅਦ ਫਲਾਈਓਵਰ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਵੇਗਾ।