changed date delivery vehicle police: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਥਾਣਿਆਂ ਨੂੰ ਕਬਾੜਖਾਨਿਆਂ ‘ਚ ਤਬਦੀਲ ਕਰਨ ਵਾਲੇ ਵਾਹਨਾਂ ਦੀ ਸਪੁਰਦਗੀ ਦੀ ਚੌਥੀ ਤਾਰੀਕ 30 ਅਕਤੂਬਰ ਤੈਅ ਕੀਤੀ ਗਈ ਹੈ। ਇਸ ਦੇ ਲਈ ਪੁਲਿਸ ਨੇ ਆਪਣੇ ਆਧਿਕਾਰਤ ਪੇਜ ‘ਤੇ ਵਾਹਨ ਲਿਜਾਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਾਰੀਕ ਤੇ ਵਾਹਨਾਂ ਦੀ ਸਪੁਰਦਗੀ ਹੋ ਸਕੇਗੀ ਜਾਂ ਨਹੀਂ। ਦੱਸ ਦੇਈਏ ਕਿ ਪੁਲਿਸ ਥਾਣਿਆਂ ਅਤੇ ਮਾਲਖਾਨਿਆਂ ‘ਚ ਲਗਭਗ 5 ਹਜ਼ਾਰ ਵਾਹਨ ਖੜ੍ਹੇ ਹਨ। ਇਸ ‘ਚ 2 ਪਹੀਆ ਵਾਹਨ ਅਤੇ 4 ਪਹੀਆਂ ਵਾਹਨਾਂ ਦੋਵੇਂ ਤਰ੍ਹਾਂ ਦੇ ਸ਼ਾਮਿਲ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਮੋਬਾਇਲ ਫੋਨ ਵੀ ਹਨ, ਜਿਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਲੈਣ ਨਹੀਂ ਆਏ। ਇਨ੍ਹਾਂ ਨੂੰ ਦੇਣ ਦੇ ਲਈ ਪੁਲਿਸ ਲਾਈਨ ਦੀ ਚੋਣ ਕੀਤੀ ਗਈ ਹੈ, ਜਿੱਥੇ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਵਾਹਨ ਦੇਣ ਦਾ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪਹਿਲੇ ਪੜਾਅ ‘ਚ 250 ਲੋਕਾਂ ਨੂੰ 2 ਪਹੀਆਂ ਵਾਹਨ ਅਤੇ ਮੋਬਾਇਲ ਦੇਣ ਦੇ ਲਈ ਬੁਲਾਇਆ ਗਿਆ ਹੈ। ਵਾਹਨ ਮਾਲਕ ਆਪਣੇ ਵਾਹਨਾਂ ਦੀ ਡੀਟੇਲ ਦੱਸ ਕੇ ਲਿਜਾ ਸਕਣਗੇ ਫਿਲਹਾਲ ਪੁਲਿਸ ਨੇ ਸਾਰੇ ਥਾਣਿਆਂ ਤੋਂ ਕੁਝ ਵਾਹਨ ਅਤੇ ਮੋਬਾਇਲ ਫੋਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਇਸ ਮਾਮਲੇ ‘ਚ 3 ਤਾਰੀਕਾਂ ਬਦਲ ਚੁੱਕੀਆਂ ਹਨ। ਪਹਿਲੀ 10 ਅਕਤੂਬਰਕ ਫਿਰ 20 ਅਕਤਬੂਰ ਫਿਰ 24 ਅਕਤੂਬਰ ਅਤੇ ਹੁਣ 30 ਅਕਤੂਬਰ ਕੀਤੀ ਗਈ ਹੈ। ਸੀ.ਪੀ ਰਾਕੇਸ਼ ਅਗਰਵਾਲ ਨੇ ਦੱਸਿਆ ਹੈ ਕਿ ਤਾਰੀਕ ਤੈਅ ਕਰ ਦਿੱਤੀ ਹੈ। ਲੋਕ ਆ ਕੇ ਆਪਣੇ ਵਾਹਨ ਅਤੇ ਮੋਬਾਇਲ ਲਿਜਾ ਸਕਣਗੇ। ਕੋਰੋਨਾ ਨੂੰ ਦੇਖਦੇ ਹੋਏ ਘੱਟ ਗਿਣਤੀ ‘ਚ ਲੋਕਾਂ ਨੂੰ ਬੁਲਾਇਆ ਜਾਵੇਗਾ, ਜਿਸ ਹੌਲੀ-ਹੌਲੀ ਅੱਗੇ ਵਧਾਇਆ ਜਾਵੇਗਾ।