Whether it is a cobra: ਦੁਨੀਆ ਵਿੱਚ ਹਰ ਇਨਸਾਨ ਨੂੰ ਵੱਖਰੇ-ਵੱਖਰੇ ਸ਼ੋਂਕ ਹਨ, ਕਿਸੇ ਨੂੰ ਜਾਨਵਰ ਪਾਲਣ ਦਾ, ਕਿਸੇ ਨੂੰ ਪੜ੍ਹਾਈ ਦਾ ਅਤੇ ਕਿਸੇ ਨੂੰ ਸੱਪ ਫੜਨ ਦਾ ਸ਼ੋਂਕ ਹੁੰਦਾ ਹੈ। ਸੱਪ ਇਕ ਅਜਿਹਾ ਜਾਨਵਰ ਹੈ ਜਿਸ ਦਾ ਨਾਮ ਸੁਣਦੇ ਹੀ ਲੋਕ ਡਰਨ ਲੱਗ ਜਾਂਦੇ ਹਨ। ਚੰਗੇ ਚੰਗਿਆ ਨੂੰ ਪਸੀਨੇ ਆ ਜਾਂਦੇ ਹਨ। ਪਰ ਖੰਨੇ ਦਾ ਇਕ ਅਜਿਹਾ ਨੌਜਵਾਨ ਹੈ ਜੋ ਸੱਪ ਨੂੰ ਬਿਨਾ ਕਿਸੇ ਡਰ ਦੇ ਸੱਪ ਨੂੰ ਰੈਸਕਿਉ ਕਰਕੇ ਸੇਫ ਜਗ੍ਹਾਂ ‘ਤੇ ਛੱਡ ਕੇ ਆਉਂਦਾ ਹੈ। ਉਸ ਨੌਜਵਾਨ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਨੂੰ ਸੱਪ ਫੜਦੇ ਨੂੰ ਪੰਜ ਸਾਲ ਹੋ ਗਏ ਹਨ ਇਨ੍ਹਾਂ ਪੰਜ ਸਾਲਾਂ ਵਿੱਚ ਉਨ੍ਹਾਂ ਪਹਿਲਾ ਸੱਪ ਫੜਨ ਦੀ ਟਰੇਨਿੰਗ ਵੀ ਲਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਜਾਨਵਰਾਂ ਵਲ ਰੁਝਾਨ ਸੀ। ਜਾਨਵਰਾਂ ਬਾਰੇ ਜਾਣਨਾ ਉਨ੍ਹਾਂ ਦਾ ਬਚਪਨ ਤੋਂ ਸ਼ੋਂਕ ਸੀ। ਜਾ ਅਜਿਹਾ ਕਹਿ ਸਕਦੇ ਹਾਂ ਕਿ ਉਸ ਨੌਜਵਾਨ ਨੂੰ ਕੁਦਰਤ ਦੇ ਨੇੜੇ ਰਹਿਣ ਦਾ ਜਿਆਦਾ ਸ਼ੋਂਕ ਸੀ।
ਨੌਜਵਾਨ ਨੇ ਦੱਸਿਆ ਕਿ ਹੌਲ਼ੀ-ਹੌਲ਼ੀ ਉਸ ਨੂੰ ਪਤਾ ਲੱਗਿਆ ਕਿ ਮਨੁੱਖੀ ਜੀਵਨ ਅਤੇ ਜਾਨਵਰਾਂ ਦੇ ਜੀਵਨ ਵਿੱਚ ਕਾਫੀ ਫਰਕ ਹੈ। ਸੱਪਾਂ ਦੇ ਮਾਮਲੇ ‘ਚ ਤਾਂ ਕਾਫੀ ਲੋਕ ਡਰਦੇ ਹਨ। ਸੱਪਾਂ ਕਾਰਨ ਲੋਕਾਂ ਦੀਆ ਵਧੇਰੇ ਮੌਤਾਂ ਹੁੰਦੀਆਂ ਹਨ ਅਤੇ ਅਣਗਿਣਤ ਸੱਪਾਂ ਨੂੰ ਲੋਕ ਮਾਰ ਵੀ ਦਿੰਦੇ ਹਨ। ਅਤੇ ਹੋਏ ਜੋ ਜੰਗਲੀ ਜਾਨਵਰ ਹਨ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ। ਤਾਂ ਜਦ ਵੀ ਕੋਈ ਇਲਾਕੇ ‘ਚ ਅਜਿਹਾ ਜਾਨਵਰ ਆਉਂਦਾ ਹੈ ਤਾਂ ਲੋਕਾਂ ਦਾ ਪਹਿਲਾ ਕੰਮ ਕਿਸੇ ਵੀ ਤਰਾਂ ਉਸ ਜਾਨਵਰ ਨੂੰ ਮਾਰਨਾ ਹੁੰਦਾ ਹੈ ਉਨ੍ਹਾਂ ਕਿਆ ਕਿ ਇਸ ਲਈ ਮੈ ਇਸ ਪ੍ਰੋਫੈਸ਼ਨ ਨੂੰ ਚੁਣਿਆ ਤਾਂ ਜੋ ਮੈਂ ਲੋਕਾਂ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਸੁਰੱਖਿਅਤ ਕਰ ਸੇਫ਼ ਜਗ੍ਹਾ ਤੇ ਛੱਡ ਆ ਸਕਾਂ।