initiative police handover vehicle: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਪਹਿਲੀ ਵਾਰ ਪੁਲਿਸ ਵੱਲੋਂ ਵਾਹਨਾਂ ਦੀ ਸਪੁਰਦਗੀ ਮੇਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਖ-ਵੱਖ ਮਾਮਲਿਆਂ ਨਾਲ ਸਬੰਧਿਤ 239 ਵਾਹਨ ਅਤੇ 206 ਮੋਬਾਇਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ। ਮੇਲੇ ‘ਚ ਪਹੁੰਚੇ ਲੋਕਾਂ ਵੱਲੋ ਪੁਲਿਸ ਦੀ ਇਸ ਪਹਿਲ ਕਦਮੀ ਦੀ ਵੱਡੇ ਪੱਧਰ ‘ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਹੁਣ 2200 ਵਾਹਨਾਂ ਦੀ ਨਿਲਾਮੀ 3 ਨਵੰਬਰ ਨੂੰ ਕੀਤੀ ਜਾਵੇਗੀ। ਇਸ ਦੌਰਾਨ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਤੇ ਭਾਗੀਰਥ ਮੀਨਾ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ 4 ਕਰੋੜ ਰੁਪਏ ਦੀ ਕੀਮਤ ਦਾ ਬੰਦ ਪਿਆ ਸਾਮਾਨ ਮਾਲਕਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਮੁਹਿੰਮ ਦਾ ਆਰੰਭ ਲੜਕੀਆਂ ਦੇ ਸਰਕਾਰੀ ਕਾਲਜ ਤੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੁਲਿਸ ਕਮਿਸ਼ਨਰ ਨੇ 42 ਚਾਰ ਪਹੀਆ ਵਾਹਨ, 9 ਤਿੰਨ ਪਹੀਆ ਵਾਹਨ, 188 ਦੋ ਪਹੀਆ ਵਾਹਨ, 213 ਮੋਬਾਈਲ ਫੋਨ ਮਾਲਕਾਂ ਨੂੰ ਸਪੁਰਦ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਨੇ ਥਾਣਿਆਂ ਤੇ ਯੂਨਿਟਾਂ ‘ਚ ਬੰਦ ਪਏ ਵਹੀਕਲਾਂ ਦੇ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਤੋਂ ਇਲ਼ਾਵਾ 2200 ਵਹੀਕਲਾਂ ਦੀ ਖੁੱਲ੍ਹੀ ਨਿਲਾਮੀ 3 ਨਵੰਬਰ ਨੂੰ ਸਬੰਧਤ ਪੁਲਿਸ ਥਾਣਿਆਂ ਤੇ ਪੁਲਿਸ ਲਾਈਨ ‘ਚ ਕੀਤੀ ਜਾਵੇਗੀ।