ludhiana dengue patients found: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਤੋਂ ਬਾਅਦ ਹੁਣ ਜ਼ਿਲ੍ਹੇ ਭਰ ‘ਚ ਡੇਂਗੂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਡੇਂਗੂ ਦੇ 32 ਨਵੇ ਮਰੀਜ਼ ਮਿਲੇ। ਇਸ ਤੋਂ ਬਾਅਦ ਡੇਂਗੂ ਮਰੀਜ਼ਾਂ ਦੀ ਕੁੱਲ ਗਿਣਤੀ 1090 ਤੱਕ ਪਹੁੰਚ ਗਈ ਹੈ ਜਦਕਿ ਸ਼ੱਕੀ ਮਰੀਜ਼ਾਂ ਦੀ ਗਿਣਤੀ 1588 ਤੱਕ ਪਹੁੰਚ ਗਈ ਹੈ।
ਦੂਜੇ ਪਾਸੇ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਨੇ ਕਈ ਇਲਾਕਿਆਂ ‘ਚ ਜਾ ਕੇ ਡੋਰ ਟੂ ਡੋਰ ਚੈਂਕਿੰਗ ਕੀਤੀ। ਟੀਮ ਨੂੰ ਗਿਆਸਪੁਰਾ, ਬਾਬ ਮੁਕੰਦ ਸਿੰਘ ਨਗਰ, ਨਹਿਰੀ ਕਾਲੋਨੀ, ਦੁਗਰੀ, ਸਵਰਣ ਸਿੰਘ ਪਾਰਕ ਅਤੇ ਇਸਲਾਮਗੰਜ ‘ਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਨੂੰ ਟੀਮ ਨੇ ਖਤਮ ਕਰਵਾ ਦਿੱਤਾ।
ਸਿਹਤ ਵਿਭਾਗ ਨੇ ਆਦੇਸ਼ ਦਿੱਤੇ ਹਨ ਕਿ ਪਿਛਲੇ ਸਾਲਾਂ ‘ਚ ਜਿਹੜੇ ਇਲਾਕਿਆਂ ‘ਚ ਡੇਂਗੂ ਦੇ ਜਿਆਦਾ ਮਾਮਲੇ ਸਾਹਮਣੇ ਆਏ ਨੇ, ਉਨ੍ਹਾਂ ਦੀ ਇਕ ਲਿਸਟ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਇਲਾਕਿਆਂ ‘ਚ ਐਂਟੀ ਲਾਰਵਾ ਟੀਮ ਨੂੰ ਭੇਜ ਕੇ ਘਰਾਂ ‘ਚ ਬ੍ਰੀਡਿੰਗ ਚੈੱਕ ਕਰਵਾਈ ਜਾਵੇ। ਡੇਂਗੂ ਦੇ ਮਾਮਲਿਆਂ ਨੂੰ ਵੱਧਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।