work order halwara airport boundary: ਲੁਧਿਆਣਾ (ਤਰਸੇਮ ਭਾਰਦਵਾਜ)-ਹਲਵਾਰਾ ‘ਚ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਹੁਣ ਦੇਖਣ ਨੂੰ ਮਿਲਣ ਲੱਗਾ ਹੈ। ਏਅਰਪੋਰਟ ਦੀ ਚਾਰਦੀਵਾਰੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੇ ਅਧੀਨ ਜ਼ਿਲ੍ਹਾਂ ਲੋਕ ਨਿਰਮਾਣ ਵਿਭਾਗ ਦੇ ਬੀ.ਐਂਡ ਆਰ ਨੂੰ ਮਿਲੀ ਹੈ। ਇਸ ਦੇ ਤਹਿਤ 2.96 ਕਰੋੜ ਦਾ ਟੇਂਡਰ ਚਾਰਦੀਵਾਰੀ ਬਣਾਉਣ ਲਈ ਬੀ.ਐਂਡ.ਆਰ ਬ੍ਰਾਂਚ ਨੇ ਲਾਇਆ ਹੈ। ਟੇਂਡਰ ਅਗਲੇ ਹਫਤੇ ਓਪਨ ਹੋਵੇਗਾ। ਵਰਕ ਆਰਡਰ ਜਾਰੀ ਹੋਣ ਉਪਰੰਤ 6 ਮਹੀਨਿਆਂ ਦੌਰਾਨ ਚਾਰ ਦੀਵਾਰੀ ਦਾ ਕੰਮ ਪੂਰਾ ਕਰਨ ਦਾ ਟਾਰਗੈਟ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਗਲਾਡਾ ਵੱਲੋਂ ਏਅਰਪੋਰਟ ਦੇ ਲਈ 161.2703 ਏਕੜ ਜ਼ਮੀਨ ਪਹਿਲਾਂ ਤੋਂ ਹੀ ਐਕੂਵਾਇਰ ਕੀਤੀ ਜਾ ਚੁੱਕੀ ਹੈ ਅਤੇ ਜੋ ਏਅਰਪੋਰਟ ਅਥਾਰਿਟੀ ਆਫ ਇੰਡੀਆਂ ਨੂੰ ਹੈਂਡਓਵਰ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਏਅਰਪੋਰਟ ਅਥਾਰਿਟੀ ਆਫ ਇੰਡੀਆ ਅਤੇ ਸੂਬਾ ਸਰਕਾਰ ਦੇ ਵਿਚਾਲੇ ਇਕ ਜੁਆਇੰਟ ਵੈਂਚਰ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਦੀ ਦੇਖ ਰੇਖ ‘ਚ ਹੀ ਏਅਰਪੋਰਟ ਦਾ ਨਿਰਮਾਣ ਹੋਵੇਗਾ।
ਭਾਵੇ ਬੀ.ਐਂਡ.ਆਰ ਨੇ ਹਲਵਾਰਾ ‘ਚ ਏਅਰਪੋਰਟ ਦੀ ਚਾਰਦੀਵਾਰੀ ਨੂੰ ਟੇਂਡਰ ਲਾ ਦਿੱਤਾ ਹੈ ਅਤੇ 2340 ਮੀਟਰ ਲੰਬੀ ਦੀਵਾਰ ਬਣਨੀ ਹੈ ਅਤੇ ਇਸ ‘ਤੇ 2.96 ਕਰੋੜ ਰੁਪਏ ਖਰਚ ਹੋਣਗੇ ਪਰ ਇਸ ਟੇਂਡਰ ਦੇ ਓਪਨ ਹੋਣ ਤੋਂ ਬਾਅਦ ਕੰਮ ਤਾਂ ਹੀ ਸ਼ੁਰੂ ਹੋਵੇਗਾ ਜਦਕਿ ਏਅਰ ਪੋਰਟ ਅਥਾਰਿਟੀ ਆਫ ਇੰਡੀਆ ਮਨਜ਼ੂਰੀ ਦੇਵੇਗੀ। ਬੀ.ਐਂਡ.ਆਰ ਨੇ ਟੇਂਡਰ ਤਾਂ ਲਾਇਆ ਹੈ ਪਰ ਮਨਜ਼ੂਰੀ ਨਹੀਂ ਲਈ ਗਈ ਹੈ। ਅਜਿਹੇ ‘ਚ ਟੇਂਡਰ ਓਪਨ ਹੋਣ ਦੇ ਉਪਰੰਤ ਘੱਟ ਤੋਂ ਘੱਟ 1 ਮਹੀਨੇ ਦਾ ਸਮਾਂ ਮਨਜ਼ੂਰੀ ਲੈਣ ‘ਚ ਲੱਗਣ ਵਾਲਾ ਹੈ। ਦੂਜੇ ਪਾਸੇ ਸਾਹਨੇਵਾਲ ਏਅਰਪੋਰਟ ਤੋਂ ਵੀ ਹੁਣ ਰੂਟੀਨ ਦੀ ਤਰ੍ਹਾਂ ਫਲਾਈਟ ਸ਼ੁਰੂ ਹੋ ਚੁੱਕੀ ਹੈ। ਤਿਉਹਾਰੀ ਸੀਜ਼ਨ ਹੋਣ ਕਾਰਨ ਹੁਣ ਫਲਾਈਟ ਦੇ ਲਈ ਯਾਤਰੀ 50 ਫੀਸਦੀ ਤੋਂ ਜਿਆਦਾ ਆਉਣ ਲੱਗੇ ਹਨ, ਜਿਸ ਦੇ ਚੱਲਦਿਆਂ ਦਿੱਲੀ ਤੋਂ ਸਾਹਨੇਵਾਲ ਆਉਣ-ਜਾਣ ਲਈ ਰੋਜ਼ਾਨਾ ਫਲਾਈਟ ਚੱਲ ਰਹੀ ਹੈ।