DC vs RCB match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2020 ਦੇ 55ਵੇਂ ਮੈਚ ਵਿਚ ਦਿੱਲੀ ਕੈਪਿਟਲਸ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ । ਇਸ ਜਿੱਤ ਦੇ ਨਾਲ ਹੀ ਦਿੱਲੀ ਕੈਪਿਟਲਸ ਨੇ ਪਲੇਆਫ ਵਿੱਚ ਥਾਂ ਬਣਾ ਲਈ । ਦਿੱਲੀ ਦੀ ਟੀਮ ਹੁਣ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਰਹੇਗੀ ਅਤੇ ਉਹ ਮੁੰਬਈ ਇੰਡੀਅਨਜ਼ ਖਿਲਾਫ ਕੁਆਲੀਫਾਇਰ ਮੁਕਾਬਲਾ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਪਹਿਲਾ ਕੁਆਲੀਫਾਇਰ ਮੈਚ 5 ਨਵੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ । ਇਸ ਮੈਚ ਵਿੱਚ ਹਾਰਨ ਵਾਲੀ ਟੀਮ ਨੂੰ ਦੂਜੇ ਕੁਆਲੀਫਾਇਰ ਵਿੱਚ ਖੇਡਣ ਦਾ ਮੌਕਾ ਮਿਲੇਗਾ, ਜਦੋਂਕਿ ਜੇਤੂ ਟੀਮ ਸਿੱਧੇ ਫਾਈਨਲ ਵਿੱਚ ਪਹੁੰਚੇਗੀ । ਉੱਥੇ ਹੀ ਦੂਜੇ ਪਾਸੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵੀ ਦਿੱਲੀ ਕੈਪਿਟਲਸ ਤੋਂ ਹਾਰਨ ਦੇ ਬਾਵਜੂਦ ਪਲੇਆਫ ਵਿੱਚ ਪਹੁੰਚ ਗਈ ਹੈ । ਬੈਂਗਲੁਰੂ ਨੈੱਟ ਰਨ ਰੇਟ ਦੇ ਹਿਸਾਬ ਨਾਲ ਕੋਲਕਾਤਾ ਨਾਈਟ ਰਾਈਡਰਜ਼ ਤੋਂ ਉਪਰ ਹੈ ਅਤੇ ਕੁਆਲੀਫਾਈ ਕਰ ਚੁੱਕੀ ਹੈ। ਹੁਣ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੀ ਹਾਰ ਤੋਂ ਬਾਅਦ ਹੀ ਪਲੇਆਫ ਲਈ ਕੁਆਲੀਫਾਈ ਕਰ ਸਕੇਗੀ ।
ਦਰਅਸਲ, ਦਿੱਲੀ ਕੈਪਿਟਲਸ ਦੀ ਜਿੱਤ ਦੇ ਹੀਰੋ ਰਹਾਣੇ ਅਤੇ ਧਵਨ ਰਹੇ। ਰਹਾਣੇ ਨੇ 46 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ । ਧਵਨ ਨੇ ਵੀ 54 ਦੌੜਾਂ ਬਣਾਈਆਂ । ਦੋਵਾਂ ਬੱਲੇਬਾਜ਼ਾਂ ਵਿਚਕਾਰ 88 ਦੌੜਾਂ ਦੀ ਮੈਚ ਜਿੱਤਣ ਵਾਲੀ ਸਾਂਝੇਦਾਰੀ ਹੋਈ। ਅੰਤ ਵਿੱਚ ਦਿੱਲੀ ਕੈਪਿਟਲਸ ਨੇ 6 ਗੇਂਦਾਂ ਰਹਿੰਦਿਆਂ ਹੀ ਆਪਣਾ ਟੀਚਾ ਹਾਸਿਲ ਕਰ ਲਿਆ।
ਦਿੱਲੀ ਦੀ ਬੱਲੇਬਾਜ਼ੀ
ਦਿੱਲੀ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਜਿਸ ਵਿੱਚ ਬੈਂਗਲੁਰੂ ਦੀ ਟੀਮ ਨੇ 153 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਦੂਜੇ ਓਵਰ ਵਿੱਚ ਹੀ ਪ੍ਰਿਥਵੀ ਸ਼ਾ (09) ਦੀ ਵਿਕਟ ਗਵਾ ਦਿੱਤਾ, ਜਿਸ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ। ਸਲਾਮੀ ਬੱਲੇਬਾਜ਼ ਧਵਨ ਸ਼ਾਨਦਾਰ ਫਾਰਮ ਵਿੱਚ ਦਿਖਾਈ ਦਿੱਤੇ । ਉਨ੍ਹਾਂ ਨੇ ਕ੍ਰਿਸ ਮੌਰਿਸ ‘ਤੇ ਤਿੰਨ ਚੌਕੇ ਲਗਾਉਣ ਤੋਂ ਬਾਅਦ ਸਿਰਾਜ ‘ਤੇ ਵੀ ਹਮਲਾ ਕੀਤਾ । ਰਹਾਨੇ ਨੇ ਵੀ ਵਾਸ਼ਿੰਗਟਨ ਸੁੰਦਰ ਦਾ ਚੌਕਿਆਂ ਨਾਲ ਸਵਾਗਤ ਕੀਤਾ ਅਤੇ ਫਿਰ ਈਸੁਰੁ ਉਦਾਨਾ ‘ਤੇ ਵੀ ਦੋ ਚੌਕੇ ਲਗਾਏ, ਜਿਸ ਨਾਲ ਟੀਮ ਨੇ ਪਾਵਰ ਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 53 ਦੌੜਾਂ ਬਣਾਈਆਂ । ਧਵਨ ਅਤੇ ਰਹਾਣੇ ਨੇ ਵੀ ਮੱਧ ਓਵਰਾਂ ਵਿੱਚ ਦੌੜ ਦੀ ਰਫ਼ਤਾਰ ਘੱਟ ਨਹੀਂ ਹੋਣ ਦਿੱਤੀ ਅਤੇ 10 ਓਵਰਾਂ ਵਿੱਚ ਟੀਮ ਦਾ ਸਕੋਰ 81 ਦੌੜਾਂ ‘ਤੇ ਪਹੁੰਚ ਗਿਆ । ਇਸ ਦੌਰਾਨ ਰਹਾਣੇ ਨੇ RCB ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ । ਸ਼ਾਹਬਾਜ਼ ਨੇ ਹਾਲਾਂਕਿ ਧਵਨ ਨੂੰ ਸੁੰਦਰ ਦੇ ਹੱਥੋਂ ਕੈਚ ਕਰ ਦਿੱਤਾ । ਉਸਨੇ 41 ਗੇਂਦਾਂ ਦਾ ਸਾਹਮਣਾ ਕਰਦਿਆਂ ਛੇ ਚੌਕੇ ਜੜੇ । ਜਿਸ ਤੋਂ ਬਾਅਦ ਦਿੱਲੀ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 32 ਦੌੜਾਂ ਦੀ ਜ਼ਰੂਰਤ ਸੀ । ਇਸ ਤੋਂ ਬਾਅਦ ਸ਼ਾਹਬਾਜ਼ ਨੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ (07) ਨੂੰ ਪਵੇਲੀਅਨ ਭੇਜਿਆ ਜਦਕਿ ਸੁੰਦਰ ਨੇ ਰਹਾਣੇ ਦੀ ਪਾਰੀ ਦਾ ਅੰਤ ਕਰ ਦਿੱਤਾ । ਰਹਾਣੇ ਨੇ 45 ਗੇਂਦਾਂ ਦਾ ਸਾਹਮਣਾ ਕਰਦਿਆਂ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ । ਦਿੱਲੀ ਨੂੰ ਆਖਰੀ ਦੋ ਓਵਰਾਂ ਵਿੱਚ ਜਿੱਤ ਲਈ 15 ਦੌੜਾਂ ਦੀ ਲੋੜ ਸੀ । ਮਾਰਕਸ ਸਟੋਨੀਸ (ਨਾਬਾਦ 10) ਨੇ ਸਿਰਾਜ ‘ਤੇ ਛੱਕਾ ਜੜਿਆ, ਜਦਕਿ ਰਿਸ਼ਭ ਪੰਤ (ਅੱਠ ਨਾਬਾਦ) ਨੇ ਚੌਕੇ ਨਾਲ ਟੀਮ ਨੂੰ ਜਿੱਤ ਦਿਵਾਈ।
ਬੈਂਗਲੁਰੂ ਦੀ ਸੁਸਤ ਬੱਲੇਬਾਜ਼ੀ
ਇਸ ਮੁਕਾਬਲੇ ਵਿੱਚ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਗੇਂਦਬਾਜ਼ਾਂ ਨੇ ਜੋਸ਼ ਫਿਲਿਪ ਅਤੇ ਪਡਿਕਲ ਦੀ ਸ਼ੁਰੂਆਤੀ ਜੋੜੀ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ । ਪਾਰੀ ਦਾ ਪਹਿਲਾ ਚੌਕਾ ਡੇਨੀਅਲ ਸੈਮਜ਼ ਦੇ ਤੀਜੇ ਓਵਰ ਵਿੱਚ ਫਿਲਿਪ ਨੇ ਮਾਰਿਆ। ਤਜਰਬੇਕਾਰ ਤੇਜ਼ ਗੇਂਦਬਾਜ਼ ਰਬਾਡਾ ਨੇ ਫਿਲਿਪ ਨੂੰ ਪੰਜਵੇਂ ਓਵਰ ਵਿਚ ਆਪਣੀ ਪਹਿਲੀ ਹੀ ਗੇਂਦ ‘ਤੇ ਪ੍ਰਿਥਵੀ ਸ਼ਾ ਨੂੰ ਕੈਚ ਦਵਾ ਦਿੱਤਾ। ਉਸਨੇ 12 ਦੌੜਾਂ ਬਣਾਈਆਂ । ਟੀਮ ਨੇ ਪਾਵਰ ਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 40 ਦੌੜਾਂ ਬਣਾਈਆਂ। ਪਾਵਰ ਪਲੇ ਦੇ ਬਾਅਦ ਅਸ਼ਵਿਨ ਅਤੇ ਅਕਸ਼ਰ ਦੀ ਸਪਿਨ ਜੋੜੀ ਨੇ ਬੈਂਗਲੁਰੂ ਦੀ ਟੀਮ ‘ਤੇ ਸ਼ਿਕੰਜਾ ਕਸਿਆ। ਪਾਵਰ ਪਲੇਅ ਤੋਂ ਬਾਅਦ ਟੀਮ ਚਾਰ ਓਵਰਾਂ ਵਿੱਚ ਇੱਕ ਹੀ ਚੌਕਾ ਜੜ ਸਕੀ ਅਤੇ ਵਧਦੇ ਦਬਾਅ ਹੇਠ 10ਵੇਂ ਓਵਰ ਵਿੱਚ ਕੋਹਲੀ ਦਾ ਸਬਰ ਵੀ ਜਵਾਬ ਦੇ ਗਿਆ ।