tradeboard head protest railway minister: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦਾ ਹੱਲ ਨਾ ਕੱਢਣ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਜਾਰੀ ਹੈ। ਇਸ ਕਾਰਨ ਮਾਲ ਗੱਡੀਆਂ ਬੰਦ ਹਨ ਅਤੇ ਲੁਧਿਆਣਾ ਦੇ ਵਪਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਗੁਲਿਯਾਨੀ ਨੇ ਅਨੋਖਾ ਤਾਰੀਕੇ ਰਾਹੀਂ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਆਨਲਾਈਨ ਸ਼ਾਪਿੰਗ ਸਾਈਟ ‘ਤੇ ਘੁੰਘਰੂਆਂ ਦਾ ਆਰਡਰ ਕੀਤਾ ਗਿਆ ਹੈ। ਘੁੰਘਰੂ ਮੁੰਬਈ ਸਥਿਤ ਰੇਲ ਮੰਤਰੀ ਪੀਯੂਸ਼ ਗੋਇਲ ਦੇ ਐਡਰੈੱਸ ‘ਤੇ ਡਿਲੀਵਰ ਕੀਤੇ ਜਾਣਗੇ। ਕਿਸਾਨ ਸੰਗਠਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਦੇ ਲਈ ਰੇਲ ਪਟੜੀਆਂ ਨੂੰ ਖਾਲੀ ਕੀਤੇ ਜਾਣ ਦੇ ਬਾਵਜੂਦ ਰੇਲ ਮੰਤਰੀ ਹੁਣ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ‘ਤੇ ਨੱਚ ਰਿਹਾ ਹੈ ਅਤੇ ਉਨ੍ਹਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਦੇਸ਼ਾਂ ‘ਤੇ ਪੰਜਾਬ ਦੇ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਇਸ ਦੇ ਨਾਲ ਮੰਤਰੀ ਗੋਇਲ ਨੂੰ ਸ਼ਾਤੀਪੂਰਨ ਤਰੀਕੇ ਨਾਲ ਨੱਚਣ ਦੇ ਬਜਾਏ ਇਨ੍ਹਾਂ ਘੁੰਘਰੂਆਂ ਨੂੰ ਪਹਿਨ ਲੈਣਾ ਚਾਹੀਦਾ ਤਾਂ ਕਿ ਪੂਰੀ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਭਾਰਤ ਦਾ ਰੇਲ ਮੰਤਰੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਰੇਲ ਗੱਡੀਆਂ ਨਾ ਚੱਲਣ ਨਾਲ ਲੁਧਿਆਣਾ ਦੀਆਂ ਸਾਰੀਆਂ ਇੰਡਸਟਰੀਆਂ ਨੂੰ ਲਗਭਗ 5000 ਕਰੋੜ ਦਾ ਨੁਕਸਾਨ ਹੋਇਆ ਹੈ।ਦੱਸਣਯੋਗ ਹੈ ਕਿ ਸੂਬੇ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਮਿਲ ਕੇ 5 ਨਵੰਬਰ ਨੂੰ ਚੱਕਾ ਜਾਮ ਕਰਨਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਸਾਰੇ ਰਾਸ਼ਟਰੀ ਅਤੇ ਸਟੇਟ ਹਾਈਵੇਅ ‘ਤੇ ਅਜਿਹੇ ਜਾਮ ਕੀਤੇ ਜਾਣਗੇ ਕਿ ਕੋਈ ਵੀ ਨਾ ਤਾਂ ਪੰਜਾਬ ਦੇ ਅੰਦਰ ਆ ਸਕੇਗਾ ਅਤੇ ਨਾ ਹੀ ਪੰਜਾਬ ‘ਚੋਂ ਬਾਹਰ ਜਾ ਸਕੇਗਾ।