cold weather light fog morning: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਮੌਸਮ ਦੇ ਅਚਾਨਕ ਕਰਵਟ ਬਦਲਣ ਨਾਲ ਹੁਣ ਸਵੇਰਸਾਰ ਠੰਡ ਵੱਧ ਗਈ ਹੈ। ਠੰਡ ਦੇ ਨਾਲ ਹੁਣ ਹਲਕੀ ਕੰਬਣੀ ਵੀ ਮਹਿਸੂਸ ਹੋਣ ਲੱਗੀ ਹੈ। ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਠੰਡ ਵੱਧ ਜਾਂਦੀ ਹੈ। ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਸਵੇਰੇ 5-6 ਵਜੇ ਦੌਰਾਨ ਤਾਪਮਾਨ 12 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਅੱਜ ਸਵੇਰਸਾਰ ਹੀ ਠੰਡ ਦਾ ਅਹਿਸਾਸ ਹੋਇਆ ਹੈ। ਸਵੇਰੇ 6 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਹੈ ਤਾਂ ਤਾਪਮਾਨ ਵੱਧਣ ਲੱਗਾ ਅਤੇ ਸਵੇਰੇ ਸਾਢੇ 8 ਵਜੇ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਠੰਡ ਵੱਧਣ ਦੀ ਸੰਭਾਵਨਾ ਹੈ।