punjab agriculture university employees protest: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਕਾਫੀ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ‘ਤੇ ਵੀ.ਸੀ ਖਿਲਾਫ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ 11 ਵਜੇ ਪੀ.ਏ.ਯੂ ਦੇ ਇਕ ਨੰਬਰ ਗੇਟ ਦੇ ਬਾਹਰ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਇਸ ਦੌਰਾਨ ਪੁਲਿਸ ਵੀ ਮੌਜੂਦ ਰਹੀ।
ਪੀ.ਏ.ਯੂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਲਗਭਗ 1 ਹਜ਼ਾਰ ਮੁਲਾਜ਼ਮ ਧਰਨੇ ‘ਚ ਸ਼ਾਮਿਲ ਹੋਏ। ਵੀ.ਸੀ. ਖਿਲਾਫ ਨਾਅਰੇਬਾਜ਼ੀ ਕਰ ਕੇ ਉਨ੍ਹਾਂ ਨੇ ਵਾਅਦਾਖਿਲਾਫੀ ਦਾ ਦੋਸ਼ ਲਾਇਆ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਹੁਣ ਵੀ ਪੂਰੀ ਨਾ ਕੀਤੀਆਂ ਗਈਆਂ ਤਾਂ ਉਹ ਕੱਲ ਫਿਰ ਤੋਂ ਸੜਕ ਜਾਮ ਕਰਨਗੇ।ਇਸ ਤੋਂ ਪਹਿਲਾਂ ਉਨ੍ਹਾਂ ਨੇ ਥਾਪਰ ਹਾਲ ਦੇ ਬਾਹਰ ਸਵੇਰੇ 9 ਵਜੇ ਤੋਂ ਧਰਨਾ ਦਿੱਤਾ।
ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀ.ਏ.ਯੂ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ‘ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਵੱਲੋਂ ਹੜਤਾਲ ਦੇ 23ਵੇਂ ਦਿਨ ‘ਚ ਸ਼ਾਮਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ.ਏ.ਯੂ ਅਥਾਰਿਟੀ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਪੁਲਿਸ ਦੇ ਸਮਝਾਉਣ ‘ਤੇ ਬੇਸ਼ੱਕ ਪੀ.ਏ.ਯੂ ਮੁਲਾਜ਼ਮ ਵਾਪਸ ਕੈਂਪਸ ਵੱਲ ਮੁੜ ਗਏ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ੍ਹ ਫਿਰ ਸੜਕ ਜਾਮ ਕੀਤੀ ਜਾਵੇਗੀ।