Guru Nanak dev Ji advice: ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਸੈਦਪੁਰ ਐਮਨਾਬਾਦ ਵਿੱਚ ਭਾਈ ਲਾਲੋ ਦੇ ਘਰ ਪਹੁੰਚੇ । ਭਾਈ ਲਾਲੋ ਨੇ ਉਹਨਾਂ ਲਈ ਮੰਜੀ ਵਿਛਾ ਦਿੱਤੀ । ਪਰਸ਼ਾਦਾ ਤਿਆਰ ਕਰਕੇ ਭਾਈ ਲਾਲੋ ਨੇ ਗੁਰੂ ਜੀ ਨੂੰ ਰਸੋਈ ਵਿੱਚ ਆਉਣ ਲਈ ਕਿਹਾ । ਗੁਰੂ ਜੀ ਨੇ ਕਿਹਾ ਭਾਈ ਲਾਲੋ ਸਾਡੇ ਲਈ ਤਾ ਹਰ ਥਾਂ ਹੀ ਪਵਿੱਤਰ ਹੈ ਪਰਸ਼ਾਦਾ ਇੱਥੇ ਹੀ ਲੈ ਆ। ਸਭ ਨੇ ਇਕੱਠੇ ਬੈਠ ਕੇ ਪਰਸ਼ਾਦਾ ਛੱਕਿਆ । ਬਾਅਦ ਵਿੱਚ ਭਾਈ ਮਰਦਾਨਾ ਜਿ ਨੇ ਪੁਛਿਆ ਗੁਰੂ ਜੀ ਪਰਸ਼ਾਦੇ ਵਿੱਚੋਂ ਅੰਮਿ੍ਤ ਦਾ ਸਵਾਦ ਆ ਰਿਹਾ ਸੀ । ਤਾਂ ਗੁਰੂ ਜੀ ਨੇ ਕਿਹਾ ਕਿ ਇਹ ਪਰਸ਼ਾਦਾ ਭਾਈ ਲਾਲੋ ਦੀ ਹਲਾਲ/ਮਿਹਨਤ ਦੀ ਕਮਾਈ ਦਾ ਹੈ ਇਸ ਲਈ ਇਹ ਸਵਾਦ ਦੁਨਿਆਵੀ ਪਦਾਰਥਾਂ ਦੇ ਸਵਾਦ ਤੋਂ ਉਪਰ ਹੈ। ਤੀਜੇ ਦਿਨ ਜਦੋਂ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਉਹਨਾਂ ਨੇ ਬੇਨਤੀ ਕਰਕੇ ਇੱਕ ਮਹੀਨੇ ਲਈ ਰੱਖ ਲਿਆ।
ਗੁਰੂ ਜੀ ਭਾਈ ਲਾਲੋ ਨੂੰ ਪ੍ਰਭੂ ਪਰਮਾਤਮਾ ਦੀਆਂ ਗੱਲਾਂ ਸੁਣਾ ਕੇ ਨਿਹਾਲ ਕੀਤਾ । ਇੱਕ ਦਿਨ ਸੈਦਪੁਰ ਦੇ ਵੱਡੇ ਸਰਕਾਰੀ ਕਰਮਚਾਰੀ ਮੱਲਕ ਭਾਗੋ ਨੇ ਬ੍ਰਹਮਭੋਜ ਕੀਤਾ । ਉਸ ਨੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ । ਗੁਰੂ ਜੀ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਅਸੀ ਤਾਂ ਫਕੀਰ ਹਾਂ ਸਾਡਾ ਬ੍ਰਹਮਭੋਜ ਨਾਲ ਕੀ ਵਾਸਤਾ। ਦੁਬਾਰਾ ਸੱਦਾ ਆਉਣ ਤੇ ਗੁਰੂ ਜੀ ਭਾਈ ਲਾਲੋ ਨੂੰ ਨਾਲ ਲੈ ਕੇ ਪਹੁੰਚੇ। ਮੱਲਕ ਭਾਗੋ ਨੇ ਬੜੇ ਗੁੱਸੇ ਵਿੱਚ ਕਿਹਾ ਕਿ ਤਰਖਾਣ ਦੇ ਘਰੋਂ ਸੁਕੀਆਂ ਰੋਟੀਆਂ ਖਾ ਕੇ ਤੂੰ ਕੜਾਹ ਪੂੜੀਆਂ ਨੂੰ ਮਨ੍ਹਾ ਕਿਉਂ ਕਰ ਰਿਹਾ ਹੈ। ਗੁਰੂ ਜੀ ਨੇ ਿੲੱਕ ਹੱਥ ਵਿੱਚ ਭਾਈ ਲਾਲੋ ਦੀ ਸੱੁਕੀ ਰੋਟੀ ਅਤੇ ਦੂਜੇ ਹੱਥ ਵਿੱਚ ਮੱਲਕ ਭਾਗੋ ਦਾ ਪੂੜਾ ਫੜ ਲਿਆ । ਸੱਜਾ ਹੱਥ ਗਰੀਬਾ ਵੱਲ ਕਰਕੇ ਘੁੱਟਿਆ ਤਾਂ ਦੁੱਧ ਨਿਕਲਿਆ ਅਤੇ ਖੱਬਾ ਹੱਥ ਅਮੀਰਾਂ ਵੱਲ ਕਰਕੇ ਘੁਟਿਆ ਤਾਂ ਲਹੂ ਨਿਕਲਿਆ। ਇਸ ਨੂੰ ਦੇਖ ਕੇ ਸਬ ਹੈਰਾਨ ਹੋਏ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਇਹ ਫਰਕ ਹੈ ਮਿਹਨਤ ਕਰਕੇ ਕਮਾਈ ਰੋਟੀ ਦਾ ਅਤੇ ਗਰੀਬਾਂ ਤੇ ਜੁਲਮ ਕਰਕੇ ਕਮਾਈ ਰੋਟੀ ਦਾ । ਮੱਲਕ ਭਾਗੋ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਅਤੇ ਗੁਰੂ ਜੀ ਤੋਂ ਮਾਫੀ ਮੰਗੀ ।