district bar association elections tomorrow: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ ਹੋਣੀਆਂ ਹਨ ਪਰ ਸਥਿਤੀ ‘ਤੇ ਹਾਲੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਪ੍ਰੈਜੀਡੈਂਟ ਅਹੁਦੇ ਦੇ ਉਮੀਦਵਾਰ ਹਰਜੋਤ ਸਿੰਘ ਹਰੀਕੇ ਨੇ ਹੀ ਚੋਣ ਰੱਦ ਕਰਵਾਉਣ ਲਈ ਹਾਈਕੋਰਟ ‘ਚ ਰਿਟ ਦਾਇਰ ਕੀਤੀ ਸੀ, ਜਿਸ ‘ਤੇ ਹਾਈਕੋਰਟ ਨੇ ਬਾਰ ਕੌਂਸਿਲ ਨੂੰ ਅੱਜ ਜਵਾਬੀ ਹਲਫਨਾਮਾ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਐਡਵੋਕੇਟ ਹਰਜੋਤ ਨੇ ਰਿਟ ‘ਚ ਦੋਸ਼ ਲਾਇਆ ਸੀ ਕਿ ਬਾਰ ਕੌਂਸਿਲ ਗੈਰ-ਕਾਨੂੰਨੀ ਤਰੀਕੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਦਖਲਅੰਦਾਜ਼ੀ ਕਰ ਰਹੀ ਹੈ।
ਕੋਰੋਨਾ ਕਾਲ ‘ਚ ਅਦਾਲਤ ਦਾ ਕੰਮਕਾਜ ਬੰਦ ਹੈ। ਅਜਿਹੇ ‘ਚ ਫਿਜ਼ੀਕਲ ਤਰੀਕੇ ਨਾਲ ਚੋਣ ਹੋਣ ਦੀ ਸਥਿਤੀ ‘ਚ ਲਗਭਗ 5 ਹਜ਼ਾਰ ਵੋਟਰਾਂ, ਉਮੀਦਵਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਭੀੜ ਅਦਾਲਤ ਕੰਪਲੈਕਸ ‘ਚ ਜੁੱਟੇਗੀ। ਐਡਵੋਕੇਟ ਹਰੀਕੇ ਮੁਤਾਬਕ ਇਸ ਤੋਂ ਪਹਿਲਾਂ ਤਿੰਨ ਹੋਰ ਰਿਟਾਂ ਜਲੰਧਰ, ਪਾਨੀਪਤ ਅਤੇ ਇਕ ਹੋਰ ਜ਼ਿਲ੍ਹੇ ਤੋਂ ਲਾਈ ਗਈ ਸੀ, ਜੋ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਪਰ ਉਨ੍ਹਾਂ ਦੀ ਰਿਟ ‘ਤੇ ਬਾਰ ਕੌਂਸਿਲ ਨੂੰ ਬੁੱਧਵਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖਿਲ ਕਰਨ ਨੂੰ ਕਿਹਾ ਗਿਆ ਸੀ।
ਚੋਣ ਕਰਵਾਉਣ ਦੇ ਲਈ ਨਿਯੁਕਤ ਰਿਟਰਨਿੰਗ ਅਫਸਰ ਐਡਵੋਕੇਟ ਰਮਨਦੀਪ ਭਾਟੀਆ ਮੁਤਾਬਕ ਉਨ੍ਹਾਂ ਨੂੰ ਹਾਈਕੋਰਟ ਨੇ ਇਸ ਕੇਸ ‘ਚ ਪਾਰਟੀ ਨਹੀ ਬਣਾਇਆ ਹੈ। ਲਿਹਾਜ਼ਾ ਬਾਰ ਕੌਂਸਿਲ ਦੇ ਆਦੇਸ਼ ਮੁਤਾਬਕ ਸ਼ੁੱਕਰਵਾਰ 6 ਨਵੰਬਰ ਨੂੰ ਨਿਰਪੱਖ ਚੋਣ ਕਰਵਾਉਣ ਦੇ ਲਈ 5 ਵਕੀਲਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਬਾਰ ਕੌਂਸਿਲ ਦੇ ਚੇਅਰਮੈਨ ਕਰਣਜੀਤ ਸਿੰਘ ਨੇ ਬੁੱਧਵਾਰ ਨੂੰ ਇਸ ਸਬੰਧੀ ਪੱਤਰ ਜਾਰੀ ਕਰਦੇ ਹੋਏ ਆਬਜ਼ਰਵਰਾਂ ਦੀ ਨਿਯੁਕਤੀ ਦੀ ਆਧਿਕਾਰਤ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਰਿਟਰਨਿੰਗ ਅਫਸਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਨਿਰਪੱਖ ਚੋਣਾਂ ਕਰਵਾਉਣ ‘ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਏ ਤਾਂ ਪੁਲਿਸ ਕਮਿਸ਼ਨਰ ਦੀ ਮਦਦ ਲਈ ਜਾ ਸਕਦੀ ਹੈ। ਬਾਰ ਕੌਂਸਿਲ ਦੇ ਆਦੇਸ਼ ‘ਤੇ ਜ਼ਿਲ੍ਹਾਂ ਬਾਰ ਐਸੋਸੀਏਸ਼ਨ ਦੇ ਚੋਣਾਂ ਦੀ ਮਤਦਾਨ ਪ੍ਰਕਿਰਿਆ ਕਰਵਾਉਣ ਦੇ ਲਈ ਪੰਜ ਵਕੀਲਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਨ੍ਹਾਂ ‘ਚ ਜਸਵਿੰਦਰ ਸਿੱਬਲ, ਗੁਰਿੰਦਰ ਕਾਹਲੋ, ਕੁਲਜੀਤ ਸਿੰਘ ਭੋਗਲ, ਮਨਵੀਰ ਸਿੰਘ, ਸਾਹਿਲ ਸ਼ਰਮਾ ਸ਼ਾਮਿਲ ਹਨ।