police Know Your Case service: ਲੁਧਿਆਣਾ (ਤਰਸੇਮ ਭਾਰਦਵਾਜ)-ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਲੁਧਿਆਣਾ ਪੁਲਿਸ ਵਲੋਂ ‘ਨੋ ਯੂਅਰ ਕੇਸ ਸਕੀਮ‘ ਦੀ ਮੁੜ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਸਕੀਮ ਤਹਿਤ ਲੋਕ ਆਪਣੇ ਕੇਸ ਦੀ ਜਾਣਕਾਰੀ ਸਵੇਰੇ 10 ਵਜੇ ਤੋਂ 2 ਵਜੇ ਦੁਪਹਿਰ ਤੱਕ ਸਬੰਧਿਤ ਥਾਣਿਆਂ ‘ਚ ਜਾ ਕੇ ਹਾਸਲ ਕਰ ਸਕਣਗੇ। ਇਸ ਦੀ ਸ਼ੁਰੂਆਤ 21 ਨਵੰਬਰ ਤੋਂ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹ ਵੀ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਕੀਮ ਨੂੰ ਆਰਜ਼ੀ ਤੌਰ ‘ਤੇ ਰੋਕ ਦਿੱਤਾ ਗਿਆ ਸੀ। ਹੁਣ ਇਹ ਸਕੀਮ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹਰ ਸ਼ਨੀਵਾਰ ਨੂੰ ਵੱਖ-ਵੱਖ ਥਾਣਿਆਂ ‘ਚ ਕੈਂਪ ਲਗਾਏ ਜਾਣਗੇ। ਉੱਥੇ ਵੀ ਲੋਕਾਂ ਨੂੰ ਉਨ੍ਹਾਂ ਦੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਵੇਰਵਾ ਇਸ ਪ੍ਰਕਾਰ ਹੈ ਕਮਿਸ਼ਨਰ ਮਿਤੀ 28 ਨਵੰਬਰ ਨੂੰ ਡੀਵੀਜ਼ਨ ਨੰਬਰ 1,2,3,4,5,8, ਮਾਡਲ ਟਾਊਨ, ਟਰੈਫਿਕ ਵਿੰਗ, ਪੁਲਿਸ ਲਾਈਨ, ਸੀ.ਏ.ਡਬਲਿਯੂ, ਸੈਲ ਅਤੇ ਥਾਣਾ ਵੋਮੈਨ ਸੈੱਲ, 5 ਦਸੰਬਰ ਨੂੰ ਦੁੱਗਰੀ, ਡੇਹਲੋ ਸਦਰ, ਸਾਹਨੇਵਾਲ, ਡਵੀਜਨ ਨੰਬਰ 7, ਮੇਹਰਬਾਨ , ਟਿੱਬਾ,ਈ.? ਵਿੰਗ, ਪੁਲਿਸ ਲਾਈਨ ਅਤੇ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ, 12 ਦਸੰਬਰ ਨੂੰ ਥਾਣਾ ਦਰੇਸੀ, ਜੋਧੇਵਾਲ, ਸਲੇਮ ਟਾਬਰੀ , ਹੈਬੋਵਾਲ, ਲਾਡੋਵਾਲ, ਪੀ.ਏ.ਯੂ, ਸਰਾਭਾ ਨਗਰ, ਲਾਇਸੰਸਿੰਗ ਯੂਨਿਟ, ਸੀ.ਪੀ.ਆਰ.ਸੀ , ਸੀ.ਏ.ਡਬਲਿਯੂ ਸੈਲ ਅਤੇ ਥਾਣਾ ਵੋਮੈਨ, 19 ਦਸੰਬਰ ਨੂੰ ਥਾਣਾ ਫੋਕਲ ਪੁਆਇੰਟ, ਮੋਤੀ ਨਗਰ, ਜਮਾਲਪੁਰ, ਕੂੰਮਕਲਾ, ਡਵੀਜਨ ਨੰਬਰ 6, ਸ਼ਿਮਲਾਪੁਰੀ, ਡਾਬਾ ਅਤੇ ਸਾਈਬਰ ਕਰਾਈਮ ਯੂਨਿਟ ‘ਚ ਕੈਂਪ ਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਸ਼ੁਰੂ ਕੀਤੀ ਗਈ ਨੋ ਯੂਅਰ ਕੇਸ ਸਕੀਮ ਨਾਲ ਥਾਣਿਆਂ ‘ਚ ਪਈਆਂ ਹਜ਼ਾਰਾਂ ਪੈਡਿੰਗ ਦਰਖਸਤਾ ਦਾ ਨਿਪਟਾਰਾ ਹੋਣ ਨਾਲ ਲੋਕਾਂ ਦਾ ਸਮਾਂ ਵੀ ਬਚ ਗਿਆ ਸੀ ਅਤੇ ਥਾਣਿਆਂ ‘ਚ ਪੁਲਿਸ ਮੁਲਾਜ਼ਮਾਂ ਦਾ ਕੰਮ ਵੀ ਘੱਟ ਗਿਆ ਸੀ, ਜਿਸ ਨਾਲ ਥਾਣਿਆਂ ‘ਚ ਲੋਕਾਂ ਨੂੰ ਜਲਦੀ ਇਨਸਾਫ ਮਿਲਣਾ ਸ਼ੁਰੂ ਹੋ ਗਿਆ ਹੈ।