Listening to the birth certificate: ਦੌਲਤਾਂ ਦਾਈ ਤੋਂ ਬਾਲਕ ਦੇ ਜਨਮ ਬਾਰੇ ਸੁਣਕੇ ਪੰਡਿਤ ਜੀ ਕਿਹਾ ਸੁਣ ਕਾਲੂ ਬਾਲਕ ਸਤਾਈਏ ਨਛਤ੍ਰੀ ਜਨਮਿਆ ਹੈ ਜੇ ਪਹਿਲੇ ਦੋ ਪਹਿਰਾਂ ਅੰਦਰ ਜਨਮਿਆ ਹੈ ਤਾਂ ਸ਼ਾਹੂਕਾਰ ਹੋਵੇਗਾ ਜੇ ਪਛਿਲੇ ਪਹਿਰ ਰਾਤ ਢਲੀ ਹੋਈ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਆਈ ਹੈ ਇਸ ਦੇ ਸਿਰ ਤੇ ਛਤ੍ਰ ਫਿਰੇਗਾ। ਮੈਨੂੰ ਬੜਾ ਅਸਜਰਜ ਆਉਂਦਾ ਹੈ ਕਿਹੜਾ ਛਤ੍ਰ ਫਿਰੇਗਾ ਪੰਡਿਤ ਬੜਾ ਵਿਚਾਰਵਾਨ ਹੋਇਆ ਅਤੇ ਬਾਲਕ ਦਾ ਦਰਸ਼ਨ ਕਰਵਾਉਣ ਲਈ ਕਿਹਾ। ਪਿਤਾ ਕਾਲੂ ਜੀ ਬਾਲਕ ਨੂੰ ਲੈਣ ਅੰਦਰ ਗਏ ਤਾਂ ਮਾਤਾ ਜੀ ਨੇ ਪਹਿਲਾਂ ਮਨ੍ਹਾ ਕੀਤਾ ਫਿਰ ਪੰਡਿਤ ਦੇ ਕਹਿਣ ਤੇ ਦੇ ਦਿੱਤਾ। ਪੰਡਿਤ ਗਿਆਨਵਾਨ ਸੀ ਉਸ ਨੇ ਨਮਸਕਾਰ ਕੀਤੀ। ਫਿਰ ਪਿਤਾ ਕਾਲੂ ਆਖਿਆ ਪੰਡਿਤ ਜੀ ਰਿਸ ਬਾਲਕ ਦਾ ਨਾਉਂ ਦਸੋ ਜੋ ਕਿਹੜੇ ਮਹੂਰਤ ਜਨਮਿਆ ਹੈ ਇਸਦੇ ਲੱਛਣ ਦਸੋ ਤਾਂ ਪੰਡਤ ਨੇ ਕਹਿਆ ਕਾਲੂ ਇਸ ਦਾ ਨਾਉਂ ਮੈਂ ਸੋਧ ਕੇ ਰੱਖਾਂਗਾ ਤੇਰਾਂ ਦਿਨਾਂ ਨੂੰ ਨਾਉਂ ਭੀ ਰੱਖਾਂਗਾ ਤੇ ਚੋਲਾ ਭੀ ਪਾਵਾਂਗਾ ।
ਤੇਰਾਂ ਦਿਨ ਵਿਚਾਰ ਕਰਕੇ ਪੰਡਿਤ ਜੀ ਕਾਲੂ ਜੀ ਘਰ ਪਹੁੰਚੇ । ਬਾਲਕ ਨੂੰ ਚੋਲਾ ਪਾਇਆ ਅਤੇ ਨਾਮ ਰੱਖਿਆ ਨਾਨਕ ਨਿਰੰਕਾਰੀ । ਤਾਂ ਕਾਲੂ ਜੀ ਕਹਿਆ ਪੰਡਿਤ ਜੀ ਇਹ ਨਾਮ ਨਹੀਂ ਰੱਖਣਾ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ। ਪੰਡਿਤ ਜੀ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਇਹੋ ਜਿਹਾ ਅਵਤਾਰੀ ਅੱਗੇ ਕੋਈ ਨਹੀਂ ਹੋਇਆ। ਸ੍ਰੀ ਰਾਮਚੰਦ ਤੇ ਸ੍ਰੀ ਕਿ੍ਸਨ ਜੀ ਹੋਏ ਹਨ ਸੋ ਉਹਨਾਂ ਨੂੰ ਹਿੰਦੂ ਪੂਜਦੇ ਸਨ ਇਸ ਨੂੰ ਹਿੰਦੂ ਤੁਰਕ ਦੋਵੇਂ ਪੂਜਣਗੇ ਇਸਦਾ ਨਾਮ ਜ਼ਿਮੀ ਅਸਮਾਨਾਂ ਵਿੱਚ ਰਹਿ ਜਾਵੇਗਾ । ਵਣ ਤਿ੍ਣ ਨਾਨਕ ਹੋ ਜਾਏਗਾ । ਇਸ ਨੂੰ ਸਮੁੰਦਰ , ਧਰਤੀ ਅਤੇ ਅਸਮਾਨ ਰਾਹ ਦੇਣਗੇ । ਇਹ ਇਕ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਜਪਾਵੇਗਾ। ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਕਰਕੇ ਪੰਡਿਤ ਜੀ ਆਪਣੇ ਘਰ ਨੂੰ ਚਲ ਗਏ । ਕਾਲੂ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ।