Guru Nanak recitation: ਅਗਲੀ ਸਵੇਰ ਪ੍ਰਾਤਾਕਾਲ ਹੋਇਆ ਤਾਂ ਮਾਤਾ ਜੀ ਨੇ ਜਗਾਇਆ ਨਿਤਨੇਮ ਇਸ਼ਨਾਨ ਕਰਵਾਇਆ ਕੱਪੜੇ ਪਹਿਨਾਏ ਤਾਂ ਸ੍ਰੀ ਬਾਬਾ ਜੀ ਉਸ ਦਿਨ ਪਾਂਧੇ ਦੇ ਨਾ ਗਏ ਤੇ ਘਰ ਵਿੱਚ ਕਾਗਦ ਲੈ ਕੇ ਚਉਂਕੀ ਉਪਰ ਰੱਖ ਕੇ ਉਜਲ ਰੁਮਾਲ ਉਪਰ ਦੇ ਕੇ ਚੌਂਕੜੀ ਮਾਰ ਕੇ ਬੈਠ ਗਏ ਜਿਵੇਂ ਕੋਈ ਪੰਡਿਤ ਕਥਾ ਕਰਨ ਬੈਠਦਾ ਹੈ ਅਤੇ ਜੇ ਕੋਈ ਬਾਲਕ ਆਵੇ ਖੇਲਣ ਵਾਲਾ ਸੱਦੇ ਤਾਂ ਅੱਗੋਂ ਸ੍ਰੀ ਬਾਬਾ ਜੀ ਆਖਣ ਮੈਂ ਪੋਥੀ ਪੜਦਾ ਹਾਂ। ਇਕ ਦਿਨ ਮਾਤਾ ਪਿਤਾ ਗੁਰੂ ਜੀ ਕੋਲ ਆਏ ‘ਤੇ ਆਖਣ ਲਗੇ ਪੁੱਤਰ ਤੂੰ ਕਿਹੜੀ ਪੋਥੀ ਪੜਦਾ ਹੈਂ ਸੋ ਸਾਨੂੰ ਵੀ ਸੁਣਾਓ ਤਾਂ ਬਾਬਾ ਜੀ ਕਹਿਆ ਪਿਤਾ ਜੀ ਮੈਂ ਸਪਤ ਸਲੋਕੀ ਗੀਤਾ ਪੜਦਾ ਹਾਂ ਅਤੇ ਸੁਣਾਉਣ ਲੱਗੇ। ਜਦੋਂ ਸਪਤ ਸਲੋਕੀ ਗੀਤਾ ਦਾ ਉਚਾਰਨ ਗੁਰੂ ਨਾਨਕ ਜੀ ਕੀਤਾ ਤਾਂ ਮਾਤਾ ਪਿਤਾ ਸੁਣ ਕੇ ਬਹੁਤ ਪ੍ਰਸੰਨ ਹੋਏ। ਪਿਤਾ ਜੀ ਕਿਹਾ ਕਿ ਪੁੱਤਰ ਨਾਨਕ ਸਾਡੀ ਸਮਝ ਵਿੱਚ ਇਹ ਸੰਸਕ੍ਰਿਤ ਨਹੀਂ ਆਉਂਦੀ ਇਸਦਾ ਸਾਨੂੰ ਅਰਥ ਕਰਕੇ ਸੁਣਾਓ।
ਗੁਰੂ ਜੀ ਬੋਲੇ ਸੁਣੋ ਪਿਤਾ ਜੀ ਸ੍ਰੀ ਕਿ੍ਸਨ ਭਗਵਾਨ ਜੀ ਆਪਣੇ ਪਿਆਰੇ ਭਗਤ ਅਰਜਨ ਤਾਂਈ ਉਪਦੇਸ਼ ਕੀਤਾ ਹੈ। ਹੇ ਅਰਜਨ ਓਅੰਕਾਰ ਜੋ ਪ੍ਰਥਮ ਅੱਖਰ ਬੇਦ ਮੇਂ ਹੈ ਅਰ ਪ੍ਰਣਵੀ ਉਸਕਾ ਨਾਮ ਹੈ ਸੋ ਓਅੰਕਾਰ ਵੁਹ ਜੋ ਪ੍ਰਮ ਪੁਰਖੋਤਮ ਜਿਸਕੋ ਪੂਰਨ ਬ੍ਰਹਮ ਕਹਿਤੇ ਹੈ ਤਿਸਕੇ ਸ੍ਵਾਸੋ ਕਾ ਸ਼ਬਦ ਸੋ ਬਾਣੀ ਰੂਪ ਹੋ ਕੇ ਪ੍ਰਿਥਮੇ ਬ੍ਰਹਮਾ ਜੀ ਕੇ ਰਿਦੇ ਮੇਂ ਪ੍ਰਵੇਸ਼ ਕੀਆ ਤੋ ਇਸੀ ਬਾਣੀ ਕੇ ਬਲ ਸੇ ਸੰਸਾਰ ਰਚਾ ਔਰ ਵੇਦ ਵੀ ਸੰਸਾਰ ਮੇਂ ਪ੍ਰਵਿਰਤ ਕੀਏ ਹੋਰ ਭਗਤੀ ਪ੍ਰਮੇਸ਼ਰ ਜੀ ਕਾ ਭਜਨ ਵੀ ਪ੍ਰਵਿਰਤ ਕੀਆ ਹੈ। ਜੋ ਕੋਈ ਇਸ ਓਅੰਕਾਰ ਕਾ ਜਾਪ ਕਰੇਗਾ ਔਰ ਮੈਂ ਪਰਮ ਈਸ਼ਵਰ ਹੂੰ ਜੋ ਮੇਰਾ ਧਿਆਨ ਧਰੇਗਾ ਜਬ ਵੋ ਪ੍ਰਾਣੀ ਦੇਹ ਕਾ ਤਿਆਗ ਕਰੇਗਾ ਸੋ ਮੇਰੇ ਪਰਮਧਾਮ ਕੋ ਪ੍ਰਾਪਤ ਹੋਵੇਗਾ। ਮੈਂ ਜੋ ਹਾਂ ਸਦਾ ਏਕ ਰਸ ਹਾਂ ਸੂਖਮ ਤੇ ਭੀ ਸੂਖਮ ਹਾਂ ਸਾਰੀ ਵਿਸ਼੍ਵ ਕਾ ਅਧਿਕਾਰੀ ਹਾਂ ਨਿਸ਼ਚਿੰਤ ਹਾਂ ਡਰ ਮੇਰਾ ਸਭ ਕੇ ਸਿਰ ਉੱਪਰ ਹੈ ਅਤੇ ਸਰਬ ਪ੍ਰਕਾਸ਼ ਮੇਰਾ ਹੀ ਕੋਟ ਸੂਰਜ ਕਾ ਪ੍ਰਕਾਸ਼ ਮੇਰੇ ਪ੍ਰਕਾਸ਼ ਕੇ ਤੁੱਲ ਨਹੀਂ ਕਿਉਂ ਜੋ ਉਹ ਰਾਤ ਕੋ ਔਰ ਮੰਡਲ ਮੇਂ ਚਲਾ ਜਾਤਾ ਹੈ ਤੇ ਮੇਰਾ ਪ੍ਰਕਾਸ਼ ਜੁਗਾਂ ਦੇ ਆਦਿ ਜੁਗਾਂ ਦੇ ਅੰਤ ਭੀ ਔਰ ਮੱਧ ਭੀ ਏਕ ਰਸ ਹੈ ਤੇ ਜੋ ਅਗਿਆਨ ਰੂਪੀ ਅੰਧੇਰਾ ਸਪਰਸ਼ ਨਹੀਂ ਕਰ ਸਕਤਾ। ਹੇ ਅਰਜਨ ਜੋ ਮੇਰੇ ਭਗਤ ਮੇਰੀ ਕਥਾ ਕੀਰਤਨ ਪ੍ਰੇਮ ਸੇ ਕਰਤੇ ਹੈਂ ਸੰਸਾਰ ਕੋ ਸੁਣਾ ਕੇ ਪਵਿਤਰ ਕਰਤੇ ਹੈਂ ਔਰ ਸੁਣਤੇ ਹੈਂ ਸੰਸਾਰ ਕੇ ਪ੍ਰਤੀਤ ਕੇ ਸਾਥ ਸੋ ਮੈਂ ਤਿੰਨਾਂ ਲੋਕਾਂ ਦੀ ਸਦਾ ਰੱਛਾ ਕਰਤਾ ਹੂੰ ਸੁਦਰਸ਼ਨ ਚੱਕ੍ਰ ਲੀਏ । ਐਸਾ ਪੱਕਾ ਨਿਸ਼ਚਾ ਜੋ ਕੋਈ ਭਗਤ ਮੇਰਾ ਮੈਨੂੰ ਸਤਚਿੱਤ ਆਨੰਦ ਜਾਣਕੇ ਸਰਵ ਵਾਸ਼ਨਾ ਕੋ ਰੋਕ ਕੇ ਸਿਮਰਨ ਕਰਤੇ ਹੈੰ ਤਿਨਕੇ ਪੀਛੇ ਰੱਛਾ ਕਰਤਾ ਫਿਰਤਾ ਹੂੰ। ਜਬ ਅਰਜਨ ਕੋ ਸ੍ਰੀ ਕ੍ਰਿਸ਼ਨ ਦੇਵ ਨੇ ਐਸਾ ਉਪਦੇਸ਼ ਕੀਤਾ ਤੇ ਅਰਜਨ ਕਾ ਭ੍ਰਮ ਮੋਹ ਦੂਰ ਹੋ ਗਿਆ ਤੇ ਐਸੇ ਗੁਰੂ ਨਾਨਕ ਜੀ ਮਾਤਾ ਪਿਤਾ ਨੂੰ ਗੀਤਾ ਸੁਣਾਈ। ਮਾਤਾ ਪਿਤਾ ਬਹੁਤ ਪ੍ਰਸੰਨ ਹੋਏ। ਜਾਰੀ ਹੈ……