Learn about the life: ਗੁਰੂ ਹਰਿਰਾਇ ਸਾਹਿਬ ਦਾ ਪ੍ਰਕਾਸ਼ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਜੀ ਦੀ ਕੁਖੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ 14 ਫੱਗਣ 1630 ਈਸਵੀ ਵਿੱਚ ਹੋਇਆ। ਆਪ 14 ਸਾਲ ਦੀ ਉਮਰ ਵਿੱਚ ਸਿੱਖ ਧਰਮ ਦੇ ਸਤਵੇਂ ਗੁਰੂ ਬਣੇ । ਆਪ ਜੀ ਨੇ 17ਸਾਲ ਸਿੱਖਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ । ਆਪ ਜੀ ਦੇ ਮਹਿਲ(ਪਤਨੀ) ਮਾਤਾ ਕਿਸ਼ਨ ਜੀ ਸਨ । ਆਪ ਜੀ ਦੇ ਦੋ ਪੁੱਤਰ ਬਾਬਾ ਰਾਮਰਾਇ ਅਤੇ ਗੁਰੂ ਹਰਿਕ੍ਰਿਸ਼ਨ ਜੀ ਸਨ। ਆਪ ਜੀ ਨੇ ਇਸ ਫਾਨੀ ਸਰੀਰ ਦਾ ਚੋਲਾ 1661 ਈਸਵੀ ਵਿੱਚ ਛੱਡ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾਗੱਦੀ ਦਿੱਤੀ।
ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਗੁਰੂ ਹਰਿਰਾਇ ਸਾਹਿਬ ਦੇ ਘਰ ਮਾਤਾ ਕਿਸ਼ਨ ਜੀ ਦੀ ਕੁਖੋਂ 31ਹਾੜ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ । ਆਪ ਜੀ 5 ਸਾਲ ਦੀ ਛੋਟੀ ਉਮਰ ਵਿੱਚ ਸਿੱਖਧਰਮ ਦੇ ਅਠਵੇਂ ਗੁਰੂ ਬਣੇ । ਆਪਜੀ ਨੂੰ ਪਿਆਰ ਨਾਲ ਸੰਗਤ ਬਾਲਾ ਪ੍ਰੀਤਮ ਕਹਿ ਕੇ ਬੁਲਾਉਂਦੀ ਸੀ । ਆਪ ਜੀ ਨੇ ਦਿੱਲੀ ਵਿੱਚ ਫੈਲੀ ਚੇਚਕ ਦੀ ਬਿਮਾਰੀ ਨੂੰ ਦੂਰ ਕਰਕੇ ਉਸਨੂੰ ਆਪਣੇ ਸਰੀਰ ਤੇ ਲੈਕੇ ਸੰਗਤ ਦਾ ਭਲਾ ਕੀਤਾ ਅਤੇ 24 ਚੇਤ 1664 ਈਸਵੀ ਨੂੰ ਸਰੀਰਕ ਚੋਲਾ ਛੱਡ ਕੇ ਜੋਤ ਰੂਪ ਹੋ ਗਏ । ਆਪ ਜੀ ਤੋਂ ਬਾਅਦ ਗੁਰੂ ਨਾਨਕ ਜੀ ਦੇ ਘਰ ਸਿੱਖ ਧਰਮ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਬਣੇ