Explain the meaning: ਗੁਰੂ ਨਾਨਕ ਦੇਵ ਜੀ ਦੁਆਰਾ ਸਪਤ ਸਲੋਕੀ ਗੀਤਾ ਅਤੇ ਅਰਥ ਸੁਣ ਕੇ ਮਾਤਾ ਪਿਤਾ ਪ੍ਰਸੰਨ ਹੋਏ ਫਿਰ ਮਾਇਆ ਨੇ ਆਪਣਾ ਰੰਗ ਦਿਖਾਇਆ ਤਾਂ ਪਿਤਾ ਕਾਲੂ ਆਖਣ ਲੱਗੇ ਚੱਲ ਪੁੱਤਰ ਪਾਂਧੇ ਕੋਲ ਚੱਲ। ਫਿਰ ਪਾਂਧੇ ਕੋਲ ਪਹੁੰਚੇ ਤਾਂ ਪਾਂਧੇ ਆਖਿਆ ਨਾਨਕ ਕੱਲ ਨਹੀਂ ਅਇਆ ਹੁਣ ਤੈਨੂੰ ਪੱਟੀ ਲਿਖ ਦਿੰਦਾ ਹਾਂ। ਤਾਂ ਬਾਬਾ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਜਿਸ ਦੇ ਅਰਥ ਕਰਦੇ ਗੁਰੂ ਜੀ ਕਹਿਣ ਲੱਗੇ। ਸੋਈ ਕਰਤਾ ਹੈ ਜਿਸਨੇ ਸ੍ਰਿਸ਼ਟ ਸਾਜੀ ਹੈ। ਸਭਨਾ ਦਾ ਸਾਹਿਬ ਇਕ ਹੈ। ਜਿਨ੍ਹਾਂ ਇੱਕ ਸੇਵਿਆ ਹੈ ਉਹਨਾਂ ਦਾ ਆਇਆ ਸਫਲ ਹੈ ਹੋਰ ਜਿਹੜੇ ਸਿਰਫ ਪੜਣ ਵਾਲੇ ਹਨ ਸਭ ਨੇ ਧਰਮਰਾਇ ਨੂੰ ਲੇਖਾ ਦੇਣਾ ਹੈ। ਇਹ ਮਨ ਭੁਲਿਆ ਹੋਇਆ ਮਾਣਸ ਜਨਮ ਨੂੰ ਵਿਅਰਥ ਕਰਦਾ ਹੈ।
ਜੇ ਮਨ ਵਿਚ ਨਾਮ ਦਾ ਠਹਰਾਓ ਹੋਵੇ ਤਾਂ ਇਸ ਨੂੰ ਲੇਖਾ ਨਾ ਦੇਣਾ ਪਵੇ । ਗੁਰੂ ਜੀ ਆਖਿਆ ਈਵੜੀ ਅਕਾਲ ਪੁਰਖ ਦੀ ਸ਼ਕਤੀ ਹੈ ਸਰਬ ਦਾ ਦਾਤਾ ਹੈ। ਇਨ੍ਹਾਂ ਅੱਖਰਾਂ ਵਿੱਚ ਜੋ ਉਸਦੇ ਨਾਮ ਨੂੰ ਜਪਦੇ ਹਨ ਉਹਨਾਂ ਦੇ ਸਿਰ ਲ਼ੇਖਾ ਨਹੀਂ ਹੁੰਦਾ। ਹੇ ਪੰਡਿਤ ਜੀ ਊੜਾ ਓਅੰਕਾਰ ਦਾ ਰੂਪ ਹੈ ਇਸਨੇ ਜੋ ਸ੍ਰਿਸ਼ਟ ਦੀ ਉਤਪਤ ਕੀਤੀ ਹੈ ਉਸ ਦਾ ਅੰਤ ਨਹੀਂ ਪਾਇਆ ਜਾਂਦਾ। ਊੜਾ ਅੱਖਰ ਕਹਿੰਦਾ ਹੈ ਤਿਸਦੀ ਉਪਮਾ ਕਰੀਏ ਜਿਨ੍ਹਾਂ ਸਤਿਗੁਰਾਂ ਦੇ ਸ਼ਬਦ ਤੇ ਸੰਤਾਂ ਨੂੰ ਸੇਵਿਆ ਹੈ ਉਹਨਾਂ ਨੂੰ ਗਿਆਨ ਦਾ ਫਲ ਪ੍ਰਾਪਤ ਹੋਇਆ ਹੈ ਜਿਹਨਾਂ ਸੱਚੇ ਹੋ ਕੇ ਕਮਾਈ ਕੀਤੀ ਹੈ ਸੋਈ ਖੁਸ਼ ਹੋਏ ਹਨ।