Learn how Guru Nanak Dev: ਗੁਰੂ ਨਾਨਕ ਦੇਵ ਜੀ ਅੱਗੇ ਅਰਥ ਕਰਦੇ ਬਚਨ ਕਰਦੇ ਹਨ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਪੜਿਆ ਭੀ ਸੋਈ ਅਤੇ ਪੰਡਿਤ ਭੀ ਸੋਈ ਹੈ ਸਰਬ ਜੀਆਂ ਵਿੱਚ ਇੱਕ ਨੂੰ ਜਿਸਨੇ ਜਾਣ ਲਿਆ ਹੈ ਉਸ ਦੀ ਹਉਮੈ ਮਿਟ ਜਾਂਦੀ ਹੈ । ਕੱਕਾ ਅੱਖਰ ਕਹਿੰਦਾ ਹੈ ਕਲੰਕ ਰੂਪੀ ਕਾਲਖ ਨੂੰ ਮਲ ਮਲ ਧੋਵੋ ਤਾਂ ਭੀ ਉਜਲ ਨਹੀ ਹੁੰਦਾ । ਜਿਸ ਸਮੇਂ ਚਿੱਟੇ ਕੇਸ ਆਂਵਦੇ ਹਨ ਸਾਬੁਨ ਤੋਂ ਬਿਨਾਂ ਉਜਲ ਹੋ ਜਾਂਦੇ ਹਨ । ਪਹਿਲਾਂ ਕੇਸ ਕੰਨ ਉੱਤੇ ਚਿੱਟੇ ਆਉਂਦੇ ਹਨ ਜਿਵੇਂ ਜਮਰਾਜ ਦੇ ਹੇਰੂ(ਦੂਤ) ਹਨ ।
ਉਹ ਮਨੁੱਖ ਦੇ ਕੰਨ ਵਿੱਚ ਆਖਦੇ ਹਨ ਜੈਸੀ ਖੇਤੀ ਪੱਕੀ ਹੋਈ ਚਿੱਟੀ ਹੋ ਜਾਂਦੀ ਹੈ ਤੈਸੇ ਹੁਣ ਜੁਆਨੀ ਬਤੀਤ ਹੋ ਗਈ ਹੈ ਹੁਣ ਤੂੰ ਨਾਮ ਜਪੇਂਗਾ ਸੰਤਾਂ ਦਾ ਸੰਗ ਕਰੇਂਗਾ ਤਾਂ ਤੇਰਾ ਮੁੱਖ ਉਜਲ ਹੋਵੇਗਾ। ਪਿਛਲੇ ਪਾਪ ਤੇਰੇ ਧੋਤੇ ਜਾਵਣਗੇ ਅਤੇ ਜੇ ਹੁਣ ਭੀ ਤ੍ਰਿਸ਼ਨਾ ਕਰਦਾ ਰਹੇਂਗਾ ਤਾਂ ਜਮ ਤੈਨੂੰ ਸੰਗਲ ਪਾ ਕੇ ਲੈ ਜਾਵੇਗਾ ਅਤੇ ਫਿਰ ਇਸ ਵੇਲੇ ਨੂੰ ਪਛੁਤਾਵੇਂਗਾ । ਖਖੈ ਅਖਰ ਕਹਿਆ ਸੰਪੂਰਨ ਸੰਸਾਰ ਦਾ ਮਾਲਕ ਸ੍ਰੀ ਵਾਹਿਗੁਰੂ ਹੈ ਜਿਨਾਂ ਨੇ ਨਾਮ ਰੂਪੀ ਧਨ ਦੇ ਕੇ ਸਾਰੇ ਜਗਤ ਨੂੰ ਮੁੱਲ ਲਿਤਾ ਹੈ। ਜੋ ਪ੍ਰਾਣੀ ਤਿਨ੍ਹਾਂ ਸਤਿਗੁਰਾਂ ਦੇ ਗਿਆਨ ਦੇ ਬੰਧਨ ਵਿੱਚ ਬੰਧੇ ਹਨ ਤਿਨਾਂ ਨੂੰ ਧਰਮਰਾਇ ਦੇ ਬੰਧਨ ਨਹੀਂ ਪੋਹਦੇ ਉਹਨਾਂ ਦੇ ਗਿਆਨ ਤੇ ਬੰਧਨ ਦਾ ਹੁਕਮ ਨਹੀ ਪੋਹਦਾਂ । ਸਤਿਗੁਰਾਂ ਦੇ ਪ੍ਰਤਾਪ ਕਰ ਨਿਰਭੈ ਰਹਿੰਦੇ ਹਨ।