Weather Heavy rain cold increase: ਲੁਧਿਆਣਾ (ਤਰਸੇਮ ਭਾਰਦਵਾਜ)-ਉੱਤਰ ਭਾਰਤ ਦੇ ‘ਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਦੇ ‘ਚ ਕਾਫੀ ਪਾਰਾ ਹੇਠਾਂ ਡਿੱਗ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ‘ਚ ਰਾਤ ਅਤੇ ਦਿਨ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਨਾਲੋਂ ਇਸ ਸਾਲ ਠੰਢ ਦਾ ਆਗਾਜ਼ ਥੋੜ੍ਹਾ ਜਲਦੀ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 15-16 ਨਵੰਬਰ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ‘ਚ ਬਾਰਿਸ਼ ਹੋ ਸਕਦੀ ਹੈ ਅਤੇ ਕਈ ਇਲਾਕਿਆਂ ਦੇ ‘ਚ ਬੱਦਲਵਾਈ ਵੀ ਹੋ ਸਕਦੀ ਹੈ, ਜਿਸ ਨਾਲ ਪਾਰਾ ਹੇਠਾਂ ਡਿੱਗੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਦੀਵਾਲੀ ਦੇ ਸੀਜ਼ਨ ਕਰਕੇ ਇਹ ਪ੍ਰਦੂਸ਼ਣ ਦੀ ਮਾਤਰਾ ਵੀ ਕਾਫ਼ੀ ਵਧ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਸਾਲ ਗਰੀਨ ਦੀਵਾਲੀ ਮਨਾਉਣ ਤਾਂ ਜੋ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੀਵਾਲੀ ਇਸ ਤੋਂ ਬਾਅਦ ਬਾਰਿਸ਼ ਦੀ ਸੰਭਾਵਨਾ ਹੈ ਅਤੇ ਆਉਂਦੇ ਦਿਨਾਂ ਚ ਪਾਰਾ ਹੋਰ ਹੇਠਾਂ ਡਿੱਗੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਲਈ ਕਣਕ ਬੀਜਣ ਦਾ ਇਹ ਸਮਾਂ ਢੁੱਕਵਾਂ ਹੈ।ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ।
ਇਹ ਵੀ ਪੜ੍ਹੋ— ਠੰਡ ਦੇ ਮੌਸਮ ਦੀ ਪਹਿਲੀ ਧੁੰਦ ਦੇਖ ਖੁਸ਼ ਹੋਏ ਲੋਕ, ਦਿਸੰਬਰ ਵਰਗਾ ਮਾਹੌਲ ਬਣਿਆ ਨਵੰਬਰ ‘ਚ…