Guru Nanak Dev Ji gave: ਅਗਲੇ ਦਿਨ ਮੁੱਲਾਂ ਨੇ ਪਿਤਾ ਕਾਲੂ ਜੀ ਨੂੰ ਕਿਹਾ ਤੇਰਾ ਪੁੱਤਰ ਕੋਈ ਵੱਡਾ ਵਲੀ ਹੀ ਹੋਇਆ ਹੈ ਿੲਸ ਨੇ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਨੂੰ ਨਿਵਾਜਣਾ ਹੈ ਔਰ ਗੰਗ ਬਨਾਰਸ ਮੇਂ ਅਤੇ ਮੱਕੇ ਮਦੀਨੇ ਮੇਂ ਇਸ ਕੀ ਕੀਰਤ ਹੋਵੇਗੀ । ਸੋ ਸਭੀ ਮੁੱਲਾਂ ਦੇ ਕੋਲ ਪੜਣ ਬੈਠੇ ਗੁਰੂ ਜੀ ਕੀ ਪ੍ਰੀਤ ਕਰਕੇ ਮੱੁਲਾਂ ਜੋ ਕੁਛ ਲਿਖ ਦਿੰਦਾ ਸੋਈ ਬਾਬਾ ਜੀ ਤੁਰੰਤ ਸੁੱਖ ਲੈਂਦੇ । ਮੱੁਲਾਂ ਹੈਰਾਨ ਹੋ ਕੇ ਕਹੇ ਹੇ ਸਾਹਿਬ ਜੀ ਵਾਹ ਤੇਰੀ ਕੁਦਰਤ ਜੋ ਇਸ ਤੁਰਕੀ ਦਾ ਪੜਨਾ ਬਹੁਤ ਮੁਸ਼ਕਲ ਹੈ ਕਿੰਨੇ ਸਾਲ ਪੜ੍ਹੇ ਤਾਂ ਆਉਂਦੀ ਹੈ । ਮੈਂ ਇਸ ਨੂੰ ਇਕ ਵਾਰੀ ਤਖਤੀ ਤੇ ਲਿਖ ਦਿੰਦਾ ਹਾਂ ਤੇ ਤੁਰੰਤ ਪੜ੍ਹ ਲੈਂਦਾ ਹੈ । ਅਜਿਹਾ ਮੈਂ ਕੋਈ ਨਹੀਂ ਦੇਖਿਆ ਇਸ ਤੇ ਸਾਹਿਬ ਦੀ ਵੱਡੀ ਇਨਾਇਤ ਹੈ । ਇਹ ਥੋੜੇ ਦਿਨਾਂ ਵਿੱਚ ਪੜਿਆ ਹੈ ਹੋਰ ਬਾਲਕਾਂ ਨੂੰ ਦਸ ਦਸ ਬਰਸ ਬਿਤੀਤ ਹੋ ਚੱੁਕੇ ਹਨ ਪੜ੍ਹਦਿਆਂ ਨੂੰ ਅੱਜ ਤੱਕ ਨਹੀਂ ਪੜੇ। ਇਸ ਉੱਤੇ ਸਾਹਿਬ ਦੀ ਮਹਿਰਬਾਨੀ ਹੈ ਅਤੇ ਸ੍ਰੀ ਗੁਰੂ ਜੀ ਕੋਲ ਜੇ ਕੋਈ ਹਿੰਦੂ ਮੁਸਲਮਾਨ ਆਵੇ ਉਸਨੂੰ ਗੁਰੂ ਜੀ ਪ੍ਰਮੇਸ਼ਰ ਜੀ ਦੇ ਰਾਹ ਦੀਆਂ ਨਸੀਹਤਾਂ ਦੇਵੇ । ਤਾਂ ਬਾਬਾ ਜੀ ਦੀ ਸਿਫਤ ਸਾਰਾ ਹੀ ਜਹਾਨ ਕਰਨ ਲੱਗਾ ਤੇ ਸਭ ਕੋਈ ਇਹ ਕਹੇ ਇਹ ਵੱਡਾ ਸਾਹਿਬ ਦਾ ਪਿਆਰਾ ਹੈ । ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾਂ ਦੀ ਨਿਸ਼ਾ ਕਰਨ, ਹਿੰਦੀ ਵਿੱਚ ਹਿੰਦੂਆਂ ਦੀ ਨਿਸ਼ਾ ਕਰਨ ਜੇ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ । ਗੁਰੂ ਜੀ ਹਿੰਦੀ ਫਾਰਸੀ ਤੁਰਕੀ ਅਰਬੀ ਸਾਰੀਆਂ ਬੋਲੀਆਂ ਵਿੱਚ ਜਿਵੇਂ ਦਾ ਕੋਈ ਮਿਲੇ ਉਵੇਂ ਦਾ ਹੀ ਜਵਾਬ ਦਿੰਦੇ ।
ਮੁੱਲਾਂ ਵੱਲ ਦੇਖੇ ਤਾਂ ਮੁੱਲਾਂ ਖੁਸ਼ ਹੋਇਆ ਅਤੇ ਕਹਿਣ ਲੱਗਾ ਨਾਨਕ ਜੀ ਤੁਸੀ ਖੁਦਾ ਦੇ ਬਖਸ਼ੇ ਹੋਏ ਹੋ ਅਤੇ ਤੁਹਾਡੇ ਉੱਪਰ ਬਹੁਤ ਿਮਹਰ ਹੋਈ ਹੈ ਅਤੇ ਤੁਹਾਡੇ ਨਾ ਬੋਲਣ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ ਤੁਸੀ ਕੁਝ ਬੋਲੋ। ਤਾਂ ਗੁਰੂ ਨਾਨਕ ਦੇਵ ਜੀ ਨੇ ਰਾਗ ਤਿਲੰਗ ਵਿੱਚ ਸ਼ਬਦ ਆਖਿਆ ਅਤੇ ਅਰਥ ਕੀਤੇ । ਅਰਥ ਸੁਣਨ ਤੋਂ ਬਾਅਦ ਮੱੁਲਾਂ ਨੇ ਆਖਿਆ ਹੇ ਨਾਨਕ ਜੀ ਤੁਸੀਂ ਤਾਂ ਸਾਹਿਬ ਨੂੰ ਮਿਲੇ ਹੋਏ ਹੋ ਅਤੇ ਸਾਡਾ ਖਸਮਾਨਾ ਤੁਸਾਂ ਹੀ ਕਰਨਾ ਸਚੀ ਦਰਗਹ ਵਿੱਚ। ਤਾਂ ਗੁਰੂ ਨਾਨਕ ਜੀ ਕਹਿਆ ਸੁਣੋ ਮੱੁਲਾਂ ਜੀ ਤੁਸੀ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤੁਹਾਡਾ ਭਲਾ ਹੋਵੇਗਾ ਅਤੇ ਦਰਗਹ ਵਿੱਚ ਅਸੀ ਵੀ ਤੇਰੀ ਸਹਾਇਤਾ ਕਰਾਂਗੇ । ਇਹ ਵਾਰਤਾ ਮੁੱਲਾਂ ਨੇ ਸੁਣ ਕੇ ਗੁਰੂ ਨਾਨਕ ਜੀ ਦਿਆਂ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਅਤੇ ਬਾਬੇ ਜੀ ਦੇ ਉਪਦੇਸ਼ ਜਰਨ ਕਰਕੇ ਮੁੱਲਾਂ ਦੇ ਮਨ ਪ੍ਰਮੇਸ਼ਰ ਦੀ ਤੜਫ ਲੱਗੀ ਵਿਸ਼ਿਆਂ ਨੂੰ ਛੱਡਕੇ ਇੱਕ ਮਨ ਹੋ ਕੇ ਪ੍ਰਮੇਸ਼ਰ ਸਿਮਰਣੇ ਲੱਗਾ , ਅੰਤ ਕਾਲ ਭਗਵਾਨ ਜੀ ਕੇ ਧਾਮ ਕੋ ਗਿਆ ।