portable compactor transfer station start: ਲੁਧਿਆਣਾ (ਤਰਸੇਮ ਭਾਰਦਵਾਜ)- ਐੱਨ.ਜੀ.ਟੀ ਦੀ ਸਖਤੀ ਤੋਂ ਬਾਅਦ ਨਗਰ ਨਿਗਮ ਵੱਲੋਂ 40 ਕੰਪੈਕਟਰ ਲਾਉਣ ਦਾ ਉਦੇਸ਼ ਨਿਰਧਾਰਿਤ ਕੀਤਾ ਹੈ, ਤਾਂ ਜੋ ਗਿੱਲੇ ਕੂੜੇ ਦਾ ਸਹੀ ਪ੍ਰਬੰਧਨ ਕੀਤਾ ਜਾ ਸਕੇ। ਪਹਿਲੇ ਫੇਜ਼ ‘ਚ 22, ਦੂਜੇ ‘ਚ 5 ਅਤੇ ਤੀਜੇ ਫੇਜ ‘ਚ ਟਰੱਸਟ ਨੇ 13 ਕੰਪੈਕਟਰ ਲਾਉਣੇ ਹਨ। ਇਸਦੇ ਤਹਿਤ ਸਰਾਭਾ ਨਗਰ ‘ਜੇ ਬਲਾਕ’ ‘ਚ ਪੋਰਟੇਬਲ ਕੰਪੈਕਟਰ ਟ੍ਰਾਂਸਫਰ ਸਟੇਸ਼ਨ ਦਾ ਉਦਘਾਟਨ ਮੇਅਰ ਬਲਕਾਰ ਸੰਧੂ ਅਤੇ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕੀਤਾ ਹੈ। ਸੱਭਰਵਾਲ ਨੇ ਦੱਸਿਆ ਹੈ ਕਿ ਕੁਝ ਸੈਕੰਡਰੀ ਕੂੜਾ ਡੰਪ ਮੁਸ਼ਤਾਕਗੰਜ, ਕਿਤਾਬ ਬਾਜ਼ਾਰ, ਫੀਲਡਗੰਜ, ਤਿਕੋਣਾ ਪਾਰਕ, ਸਾਹਮਣੇ ਮਿਲਟਰੀ ਪਾਰਕ, ਜਵਾਹਰ ਨਗਰ ਨੇੜੇ ਮਿੱਢਾ ਚੌਕ ਅਤੇ ਸਿਵਲ ਹਸਪਤਾਲ ਅਤੇ ਬਲਾਇੰਡ ਸਕੂਲ ਦੀ ਪਿਛਲੇ ਪਾਸੇ ਬਣੇ ਹਨ। ਇਨ੍ਹਾਂ ਨੂੰ ਖਤਮ ਕਰਨ ਦੀ ਪੂਰੀ ਤਿਆਰੀ ਚੱਲ ਰਹੀ ਹੈ। ਇਸ ਦੇ ਤਹਿਤ ਨਗਰ ਸੁਧਾਰ ਟਰੱਸਟ ਵੱਲੋਂ ਬਣਾਏ ਜਾਣ ਵਾਲੇ ਕੰਪੈਕਟਰ 22 ਦਸੰਬਰ ਤੱਕ ਪੂਰੇ ਹੋ ਜਾਣਗੇ। ਇਸ ਮੌਕੇ ‘ਤੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ, ਜੋਨਲ ਕਮਿਸ਼ਨਰ ਨੀਰਜ ਜੈਨ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ 2016 ਤੋਂ ਹੀ ‘ਸਵੱਛ ਸਰਵੇਖਣ’ ਦਾ ਹਿੱਸਾ ਬਣ ਰਿਹਾ ਹੈ ਪਰ ਰੈਂਕਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ 50 ਫੀਸਦੀ ਹੀ ਨੰਬਰ ਲਿਆ ਸਕਿਆ ਹੈ। ਅਜਿਹੇ ‘ਚ ਹੁਣ ਸਿਟੀ ਤੋਂ ਕੰਪੈਕਟਰ ਲਾਉਣ ਨਾਲ ਸਰਵੇਖਣ ਦੀ ਰੈਕਿੰਗ ‘ਚ ਥੋੜਾ ਸੁਧਾਰ ਹੋ ਸਕਦਾ ਹੈ ਪਰ ਹੁਣ ਤੱਕ ਇਸ ਕੰਮ ਨੂੰ ਪੂਰਾ ਕਰਨ ‘ਚ ਰਫਤਾਰ ਹੌਲੀ ਹੀ ਰਹੀ ਹੈ। ਨਗਰ ਨਿਗਮ 2016 ਤੋਂ ਹੀ ਸਵੱਛ ਸਰਵੇਖਣ ਦਾ ਹਿੱਸਾ ਬਣ ਰਿਹਾ ਹੈ ਪਰ ਰੈਂਕਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ 50 ਫੀਸਦੀ ਨੰਬਰ ਲਿਆ ਸਕਿਆ ਹੈ। ਅਜਿਹੇ ‘ਚ ਹੁਣ ਸਿਟੀ ਤੋਂ ਕੰਪੈਕਟਰ ਲੱਗਣ ਨਾਲ ਸਰਵੇਖਣ ਦੀ ਰੈਕਿੰਗ ‘ਚ ਥੋੜ੍ਹਾ ਸੁਧਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ– ਖੋਤੇ-ਖੱਚਰਾਂ ਤੇ ਜ਼ਿਆਦਾ ਵਜ਼ਨ ਲੱਦਣ ਵਾਲਿਆਂ ਦੀ ਹੁਣ ਖੈਰ ਨਹੀਂ, PFA Group ਦਰਜ ਕਰਵਾਏਗਾ ਮੁਕੱਦਮਾ