advocate brothers police fight cases: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਪੁਲਿਸ ਵੱਲ਼ੋਂ 2 ਵਕੀਲ ਭਰਾਵਾਂ ਨਾਲ ਧੱਕੇਸ਼ਾਹੀ ਕੀਤੀ ਗਈ, ਜਿਸ ਤੋਂ ਗੁੱਸੇ ‘ਚ ਆਏ ਵਕੀਲਾਂ ਵੱਲ਼ੋਂ ਅੱਜ ਪੁਲਿਸ ਕਮਿਸ਼ਨਰ ਦਾ ਦਫਤਰ ਘੇਰਿਆ ਗਿਆ ਅਤੇ ਜਬਰਦਸਤ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਇਹ ਹੈ ਪੂਰਾ ਮਾਮਲਾ-ਦਰਅਸਲ ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਇਲਾਕੇ ਬੈਂਕ ਕਲੋਨੀ ‘ਚ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋ ਵਕੀਲ ਭਰਾਵਾਂ ‘ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕਰਨ ਅਤੇ ਅੰਨ੍ਹੇਵਾਹ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਪੁਲਿਸ ਅਧਿਕਾਰੀਆਂ ਵਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਥਾਨਕ ਬੈਂਕ ਕਲੋਨੀ ‘ਚ ਦੋ ਧਿਰਾਂ ਦੀ ਹੋਈ ਲੜਾਈ ਦੀ ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਸੀ। ਮੁਹੱਲੇ ‘ਚ ਰਹਿਣ ਵਾਲੇ ਐਡਵੋਕੇਟ ਮੋਹਿਤ ਚਾਂਦੀ ਅਤੇ ਉਸਦਾ ਭਰਾ ਸਿਧਾਰਥ ਜਦੋਂ ਲੜਾਈ ਹੁੰਦੀ ਵੇਖ ਕੇ ਉਥੇ ਪਹੁੰਚੇ ਤਾਂ ਇਨ੍ਹਾਂ ਲੋਕਾਂ ਦਾ ਪੁਲਿਸ ਮੁਲਾਜ਼ਮਾਂ ਨਾਲ ਤਕਰਾਰ ਹੋ ਗਈ।
ਮਾਮਲੇ ਸਬੰਧੀ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਵਕੀਲ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਹਾਇਕ ਸਬ-ਇੰਸਪੈਕਟਰ ਸ਼ਾਮ ਸਿੰਘ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਵਰਦੀ ਤੱਕ ਪਾੜ ਦਿੱਤੀ ਗਈ। ਸਥਿਤੀ ਬੇਕਾਬੂ ਹੁੰਦੀ ਵੇਖ ਕੇ ਸ਼ਾਮ ਸਿੰਘ ਵਲੋਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਉਥੇ ਭਾਰੀ ਪੁਲਿਸ ਫੋਰਸ ਭੇਜੀ ਗਈ। ਪੁਲਿਸ ਵਲੋਂ ਮੌਕੇ ‘ਤੇ ਕਾਰਵਾਈ ਕਰਦਿਆਂ ਵਕੀਲ ਭਰਾਵਾਂ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਥਾਣੇ ‘ਚ ਲਿਜਾ ਕੇ 2 ਵਕੀਲ ਭਰਾਵਾਂ ‘ਤੇ ਤਸ਼ੱਦਦ ਢਾਹੇ ਗਏ ਅਤੇ ਮੋਬਾਇਲ ਖੋਹ ਲਏ ਗਏ।
ਦੂਜੇ ਪੱਖ ਦੇ ਰਾਜਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਦੀਵਾਲੀ ਦੀ ਰਾਤ ਨੂੰ ਸਰਪੰਚ ਅਤੇ ਉਸ ਦੇ ਵਕੀਲ ਸਾਥੀ ਗਲੀ ‘ਚ ਪਟਾਕੇ ਚਲਾ ਰਹੇ ਸੀ। ਵਾਰ-ਵਾਰ ਪਟਾਕੇ ਚਲਾਉਣ ਨੂੰ ਲੈ ਕੇ ਰਾਜਿੰਦਰ ਘਰੋਂ ਬਾਹਰ ਆ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਪਟਾਕੇ ਦੂਰ ਜਾ ਚਲਾਉਣ ਕਿਉਂਕਿ ਉਹ ਹਾਰਟ ਦੇ ਮਰੀਜ਼ ਹਨ। ਇੰਨਾ ਬੋਲਦੇ ਹੋਏ ਸਰਪੰਚ ਨੇ ਆਪਣੇ ਸਾਥੀਆਂ ਨੂੰ ਬੁਲ ਲਿਆ ਅਤੇ ਰਾਜਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਸਦੀ ਪਤਨੀ ਅਤੇ ਪੁੱਤਰ ਦੀ ਕੁੱਟਮਾਰ ਵੀ ਕੀਤੀ ਅਤੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ਗਿਆ। ਪੀੜਤ ਰਾਜਿੰਦਰ ਨੇ ਇਸ ਸਬੰਧੀ ਐੱਸ.ਐੱਚ.ਓ ਨੂੰ ਸ਼ਿਕਾਇਤ ਕੀਤੀ ਪਰ ਸਰਪੰਚ ਅਤੇ ਉਸ ਦੇ ਸਾਥੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਚੱਲਦਿਆਂ ਦੱਸਦੇ ਹਾਂ ਕਿ ਅਸਲ ਦੋਸ਼ੀ ਕੌਣ ਹੈ ਫਿਲਹਾਲ ਇਸ ਪੂਰੇ ਮਾਮਲੇ ਸਬੰਧੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ — Exclusive: Police ਵਾਲਿਆਂ ਨੇ ਕਿਵੇਂ ਕੀਤੀ Advocate ਦੀ ਕੁੱਟਮਾਰ, ਸੁਣੋ ਪੀੜਤ