jagraon ludhiana highway bus accident: ਲੁਧਿਆਣਾ (ਤਰਸੇਮ ਭਾਰਦਵਾਜ)-ਸਰਕਾਰਾਂ ਵੱਲੋਂ ਭਾਵੇ ਪੰਜਾਬ ‘ਚ ਵਿਕਾਸ ਦੇ ਦਾਅਵੇ ਤਾਂ ਲੱਖ ਕੀਤੇ ਜਾਂਦੇ ਨੇ ਪਰ ਖਸਤਾ ਹਾਲਤ ਸੜਕਾਂ ਹਾਲੇ ਵੀ ਉਵੇਂ ਦੀਆਂ ਉਵੇਂ ਹੀ ਦੇਖਣ ਨੂੰ ਮਿਲ ਰਹੀਆਂ ਹਨ, ਜੋ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਦਰਅਸਲ ਗੱਲ ਕਰ ਰਹੇ ਹਾ ਜਗਰਾਓ-ਲੁਧਿਆਣਾ ਹਾਈਵੇਅ ਦੀ, ਜਿੱਥੇ ਜਗਰਾਓ ਬੱਸ ਸਟੈਂਡ ‘ਤੇ ਪਹੁੰਚਦੇ ਹੀ ਪੂਰੀ ਤਰ੍ਹਾਂ ਟੁੱਟਿਆ ਅਤੇ ਬਰਸਾਤੀ ਪਾਣੀ ‘ਚ ਡੁੱਬਿਆ ਨਜ਼ਰ ਆਉਣ ਲੱਗਦਾ ਹੈ।
ਇੰਨਾ ਹੀ ਨਹੀਂ ਥੋੜੀ ਜਿਹੀ ਬਾਰਿਸ਼ ਦੇ ਚਲਦਿਆਂ ਹੀ ਇਸ ਸੜਕ ਦੀ ਹਾਲਤ ਏਨੀ ਜਿਆਦਾ ਖ਼ਰਾਬ ਹੋ ਜਾਂਦੀ ਹੈ ਕਿ ਲੋਕਾਂ ਦਾ ਲੰਘਣਾ ਵੀ ਔਖਾ ਹੋ ਜਾਂਦਾ ਹੈ, ਇਸ ਦੇ ਚੱਲਦਿਆਂ ਅੱਜ ਉਸ ਵੇਲੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚਾਅ ਹੋ ਗਿਆ, ਜਦੋ ਇਸੇ ਸੜਕ ‘ਤੇ ਖੜੇ ਬਰਸਾਤੀ ਪਾਣੀ ਕਰਕੇ ਇੱਕ ਰੋਡਵੇਜ ਦੀ ਬੱਸ ਸੜਕ ਕਿਨਾਰੇ ਬਣੇ ਨਾਲੇ ਦੀਆਂ ਸਲੈਬਾਂ ‘ਚ ਵੜ ਗਈ, ਜਿਸ ਕਾਰਨ ਬੱਸ ‘ਚ ਬੈਠੀਆਂ ਸਵਾਰੀਆਂ ਦੇ ਸੱਟਾਂ ਤਾਂ ਲੱਗੀਆਂ ਪਰ ਜ਼ਿਆਦਾ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਪਰ ਸਭ ਤੋਂ ਜਿਆਦਾ ਹੈਰਾਨੀ ਉਦੋਂ ਹੋਈ ਜਦੋਂ ਇਸ ਹਾਈਵੇਅ ਦੇ ਖੱਬੇ ਪਾਸੇ ਲੰਘਣ ਵਾਲੇ ਲੋਕਾਂ ਨੂੰ ਜਗਰਾਓ ਐੱਸ.ਡੀ.ਐੱਮ, ਤਹਿਸੀਲਦਾਰ, ਏ.ਡੀ.ਸੀ, ਤੇ ਜੁਡੀਅਸ਼ਲ ਕੰਪਲੈਕਸ ‘ਚ ਬੈਠਣ ਵਾਲੇ ਜੱਜਾਂ ਦੀਆਂ ਅਦਾਲਤਾਂ ਦੇ ਬੋਰਡ ਦਿਖਾਈ ਦਿੰਦੇ ਹਨ ਅਤੇ ਜੋ ਇਹ ਸਾਬਿਤ ਕਰਦੇ ਹਨ ਕਿ ਸਰਕਾਰੀ ਅਫਸਰਾਂ ਦੇ ਸਾਹਮਣੇ ਵਾਲੀ ਸੜਕ ਇਸ ਹਾਲਤ ‘ਚ ਹੈ ਤਾਂ ਬਾਕੀ ਸ਼ਹਿਰ ਦਾ ਤਾਂ ਫਿਰ ਰੱਬ ਹੀ ਰਾਖਾ ਹੋਵੇਗਾ।
ਇਸ ਬਾਰੇ ਗੱਲ ਕਰਦਿਆਂ ਵਕੀਲ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਤੇ ਖੜੇ ਬਰਸਾਤੀ ਪਾਣੀ ਕਰਕੇ ਆਏ ਦਿਨ ਹਾਦਸੇ ਹੁੰਦੇ ਹਨ ਪਰ ਜਗਰਾਉਂ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦਿੰਦਾ ਜਦਕਿ ਆਪਣੀ ਬਾਰ ਐਸੋਸ਼ੇਸ਼ਨ ਵਲੋਂ ਵੀ ਇਸ ਸੜਕ ਨੂੰ ਰਿਪੇਅਰ ਕਰਨ ਲਈ ਲਿਖ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ।ਹੁੰਦੀ। ਇਸ ਪੂਰੇ ਮਾਮਲੇ ਬਾਰੇ ਜਦੋ ਜਗਰਾਉਂ ਦੇ SDM ਸਾਹਿਬ ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਮਾਮਲੇ ‘ਤੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ– ਬੈਂਸ ਖਿਲਾਫ ਇੱਕਜੁੱਟ ਹੋਏ ਵਿਰੋਧੀ, ਖੋਲ ਦਿੱਤੇ ਕੱਚੇ ਚਿੱਠੇ