Explain about Janeu: ਗੁਰੂ ਨਾਨਕ ਦੇਵ ਜੀ ਦੇ ਸਵਾਲਾਂ ਨੂੰ ਸੁਣ ਕੇ ਪਰੋਹਤ ਜੀ ਨੇ ਕਿਹਾ ਹੇ ਨਾਨਕ ਜੀ ਉਹ ਕਿਹੜਾ ਜਨੇਊ ਹੈ ਜਿਸ ਜਨੇਊ ਦੇ ਪਾਏ ਪ੍ਰਾਣੀ ਦਾ ਧਰਮ ਰਹਿੰਦਾ ਹੈ ? ਤਾਂ ਬਾਬਾ ਜੀ ਨੇ ਸਲੋਕ ਕਿਹਾ ਅਤੇ ਅਰਥ ਕਰਕੇ ਸਮਝਾਉਂਦੇ ਹੋਏ ਆਖਣ ਲੱਗੇ ਪੰਡਿਤ ਜੀ ਰਿਸ ਦੇਹੀ ਨੂੰ ਧਰਮ ਦਾ ਜਨੇਊ ਪਾਏ ਤੇ ਤਉ ਰਹਿੰਦਾ ਹੈ ਜੋ ਦਇਆ ਦੀ ਕਪਾਹ ਕਰੇ ਸੰਤੋਖ ਦਾ ਸੂਤ ਕਰੇ ਸਤ ਦਾ ਵੱਟ ਚੜਾਵੇ , ਜਤ ਦੀਆਂ ਗੰਢਾਂ ਦੇਵੇ ਤਾਂ ਰੁਸ ਦੇ ਅੰਦਰ ਦਇਆ ਸੰਤੋਖ ਦਾ ਜਨੇਊ ਪਵੇ ਤਾਂ ਤੱਗ ਅਤੇ ਸੁਣੋ ਪੰਡਿਤ ਜੀ ਇਸ ਕਪਾਹ ਦਾ ਜਨੇਊ ਤਾਂ ਮੇਰੇ ਕੰਮ ਨਹੀਂ ਇਸ ਕਪਾਹ ਦਾ ਸੂਤ ਅੱਗ ਵਿੱਚ ਪਾਇਆਂ ਜਲ ਜਾਂਦਾ ਹੈ ਅਰ ਗਲ ਪਾਏ ਤੇ ਮੈਲ ਲਗ ਕੇ ਪੁਰਾਣਾ ਹੋ ਕੇ ਟੁੱਟ ਜਾਂਦਾ ਹੈ ਅਤੇ ਦਇਆ ਸੰਤੋਖ ਦਾ , ਜਤ ਸਤ ਦਾ ਜੋ ਜਨੇਉ ਹੈ ਉਸਨੂੰ ਨਾ ਮੈਲ ਲੱਗਣੀ ਹੈ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਕਦੇ ਟੁੱਟਦਾ ਹੈ ।
ਇਹ ਕਪਾਹ ਦਾ ਜਨੇਊ ਕੁਛ ਨਹੀ ਝੂਠ ਹੈ । ਜੇ ਤੁਹਾਡੇ ਕੋਲ ਇਦਾਂ ਦਾ ਜਨੇਊ ਹੈ ਤਾਂ ਮੇਰੇ ਗਲ ਪਾਉ । ਤਾਂ ਪੰਡਿਤ ਜੀ ਨੇ ਕਿਹਾ ਕਿ ਇਹ ਜਨੇਊ ਅਸੀਂ ਅੱਜ ਨਹੀਂ ਥਾਪਿਆ ਤੁਸੀਂ ਸਾਨੂੰ ਮਨਾਂ ਕਰੋ ਪਰ ਇਹ ਜਨੇਊ ਤਾਂ ਆਦਿ ਅੰਤ ਤੋਂ ਚਲਦਾ ਆ ਰਿਹਾ ਹੈ ਤਾਂ ਗੁਰੂ ਜੀ ਕਿਹਾ ਇਹ ਜਨੇਊ ਤਾਂ ਏਥੇ ਹੀ ਰਹਿ ਜਾਏਗਾ ਅਤੇ ਅੱਗੇ ਤਾਂ ਨਹੀਂ ਜਾਣਾ । ਤਾਂ ਪੰਡਿਤ ਜੀ ਨੇ ਕਿਹਾ ਇਹ ਜਨੇਊ ਤਾਂ ਸਾਰੇ ਪਾਉਂਦੇ ਆਏ ਹਨ ਤੁਸੀਂ ਕਿਉਂ ਮਨ੍ਹਾ ਕਰਦੇ ਹੋ ?