Guru Nanak Dev Ji: ਗੁਰੂ ਨਾਨਕ ਦੇਵ ਜੀ ਜਨੇਊ ਪਾਉਣ ਤੋਂ ਮਨ੍ਹਾ ਕਰਨ ਤੇ ਫਿਰ ਅੱਗੇ ਸਲੋਕ ਉਚਾਰਿਆ ਅਤੇ ਅਰਥ ਕਰਦੇ ਕਹਿੰਦੇ ਹਨ ਕਿ ਸੁਣੋ ਪੰਡਿਤ ਜੌ ਇਹ ਐਵੇਂ ਹੀ ਗਲ ਹੈ ਇਹਤਾਂ ਸਭ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹਨ । ਆਪ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪੇ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਤਾਂ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ । ਉਸ ਮਨੁੱਖ ਨੇ ਹੀ ਜਨੇਊ ਪਾਓ ਕਿਹਾ । ਸੁਣੋ ਪਾਂਧਾ ਜੀ ਜਦ ਉਹ ਮਨੁੱਖ ਮਰ ਗਿਆ ਤਾਂ ਜਨੇਊ ਵੀ ਜਲ ਗਿਆ ਅਤੇ ਉਹ ਜੀਵ ਵੀ ਵੇਤੱਗਾ ਹੀ ਗਇਆ । ਪਾਂਧਾ ਜੀ ਬ੍ਰਾਹਮਣ ਨੇ ਜੋ ਜਨੇਊ ਨੂੰ ਥਾਪਿਆ ਹੈ ਉਹ ਅਗਲੀ ਦਰਗਾਹ ਵਿੱਚ ਨਹੀਂ ਜਾਣਾ ਸੜ ਜਾਣਾ ਹੈ ਜੋ ਵਸਤੂਆਂ ਪ੍ਰਮੇਸ਼ਰ ਨੇ ਬਣਾਈਆਂ ਹਨ ਉਹ ਸੰਸਾਰ ਨੂੰ ਨਹੀਂ ਭਾਉਂਦੀਆ ।
ਸੋ ਸੁਣੋ ਪੰਡਿਤ ਜੀ ਸਾਨੂੰ ਤਾਂ ਸ੍ਰੀ ਪ੍ਰਮੇਸ਼ਰ ਜੀ ਨਾਲ ਮੁੱਦਾ ਹੈ ਅਤੇ ਤੁਸੀਂ ਜੋ ਸਾਨੂੰ ਸੰਸਾਰ ਦੀਆਂ ਗੱਲਾਂ ਦ੍ਰਿੜਾਉਂਦੇ ਹੋ ਇਹ ਸਾਡੇ ਕਿਸੇ ਕੰਮ ਨਹੀਂ । ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਰਿਹ ਬਚਨ ਸੁਣੇ ਸੋ ਵਾਹ ਵਾਹ ਕਰ ਉਠੇ ਅਤੇ ਕਹਿਣ ਲੱਗੇ ਹੇ ਸ੍ਰੀ ਪ੍ਰਮੇਸ਼ਰ ਜੀ ਤੂੰ ਇਤਨੇ ਬਾਲਕ ਨੂੰ ਕਿਆ ਕਿਰਪਾ ਕੀਤੀ ਹੈ । ਤਾਂ ਫਿਰ ਪੰਡਿਤ ਜੀ ਨੇ ਕਹਿਆ ਹੇ ਨਾਨਕ ਜੀ ਤੁਹਾਡੇ ਜਨੇਊ ਪਾਉਣ ਕਰਕੇ ਮਹਿਤਾ ਕਾਲੂ ਨੇ ਇਨ੍ਹਾਂ ਖਰਚ ਕਰਿਆ ਹੈ ਸਾਰੇ ਭਾਈ ਸਨਬੰਧੀ ਇਕੱਤ੍ਰ ਹੋਏ ਹਨ ਅਤੇ ਆ ਕੇ ਬੈਠੇ ਹਨ ਪਰ ਜੇ ਤੁਸੀਂ ਹੁਣ ਜਨੇਊ ਨਹੀ ਪਾਓਗੇ ਤਾਂ ਜਿਤਨਾ ਪਦਾਰਥ ਲਗਾਇਆ ਹੈ ਸਭ ਐਵੇਂ ਹੀ ਜਾਏਗਾ । ਹੁਣ ਜਿਵੇਂ ਤੁਹਾਡੇ ਮਨ ਆਵੇਂ ਤਿਵੇਂ ਕਰੋ ।