ludhiana mayur murder case: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੀਤੇ ਦਿਨ ਹੋਏ ਇਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਮਾਮਲੇ ਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਪਹਿਲਾਂ ਤਾਂ ਪੁਲਿਸ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰਕੇ ਫਰਾਰ ਹੋਣ ਵਾਲਾ ਮੁਲਜ਼ਮ ਮੁਖੀ ਰਾਜੀਵ ਖਿਲਾਫ ਕਤਲ ਮਾਮਲਾ ਦਰਜਾ ਕੀਤਾ ਪਰ ਜਦੋਂ ਰਾਜੀਵ ਦੀ ਲਾਸ਼ ਬਰਾਮਦ ਹੋ ਗਈ ਤਾਂ ਹੁਣ ਪੁਲਿਸ ਨੇ ਰਾਜੀਵ ਵੱਲੋਂ ਲਿਖੇ ਸੁਸਾਈਡ ਨੋਟ ਦੇ ਆਧਾਰ ‘ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀ ਧਾਰਾ ਜੋੜ ਦਿੱਤੀ ਗਈ ਏ, ਜਿਸ ‘ਚ ਪੁਲਿਸ ਨੇ ਮ੍ਰਿਤਕਾ ਗਰਿਮਾ ਦੇ ਪਿਤਾ ਅਤੇ ਭਰਾ ਨੂੰ ਨਾਮਜ਼ਦ ਕੀਤਾ। ਮਾਮਲੇ ਦੀ ਪੁਸ਼ਟੀ ਏ.ਡੀ.ਸੀ.ਪੀ. ਸਮੀਰ ਵਰਮਾ ਵੱਲੋਂ ਕੀਤੀ ਜਾ ਰਹੀ ਏ
ਏ.ਡੀ.ਸੀ.ਪੀ ਸਮੀਰ ਵਰਮਾ ਨੇ ਦੱਸਿਆ ਕਿ ਮਯੂਰ ਵਿਹਾਰ ‘ਚ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪਰਿਵਾਰ ਦੇ ਮੁਖੀ ਰਾਜੀਵ ਤੇ ਕਤਲ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬੀਤੇ ਦਿਨੀਂ ਜਗਰਾਉਂ ਲਾਈਨਾਂ ਤੋਂ ਉਸਦੀ ਲਾਸ਼ ਬਰਾਮਦ ਹੋਈ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਨੋਟ ‘ਚ ਉਸ ਨੇ ਆਪਣੀ ਹੀ ਨੂੰਹ ਦੇ ਭਰਾ ਅਤੇ ਉਸਦੇ ਪਿਤਾ ‘ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਸੁਸਾਈਡ ਨੋਟ ਦੇ ਆਧਾਰ ਤੇ ਕੁੜਮ ਅਸ਼ੋਕ ਗੁਲਾਟੀ ਅਤੇ ਉਸਦੇ ਬੇਟੇ ਗੌਰਵ ਗੁਲਾਟੀ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ‘ਚ ਹੰਬੜਾ ਰੋਡ ‘ਤੇ ਸਥਿਤ ਮਯੂਰ ਵਿਹਾਰ ਇਲਾਕੇ ‘ਚ ਪ੍ਰਾਪਰਟੀ ਡੀਲਰ ਨੇ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਸੀ, ਜਿਸ ‘ਚ ਉਸ ਦੀ ਪਤਨੀ, ਪੁੱਤਰ, ਨੂੰਹ ਅਤੇ ਮਾਸੂਮ ਪੋਤਾ ਸ਼ਾਮਿਲ ਸੀ।ਵਾਰਦਾਤ ਤੋਂ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਮੁਖੀ ਫਰਾਰ ਚੱਲ ਰਿਹਾ ਸੀ, ਪਰ ਉਸ ਦੀ ਲਾਸ਼ ਜਗਰਾਉਂ ਲਾਈਨਾਂ ਤੋਂ ਮਿਲੀ ਗਈ ਸੀ।
ਇਹ ਵੀ ਦੇਖੋ —