weather forecat again Increased cold: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ਦੇ ਲੋਕਾਂ ਨੂੰ ਆਉਣ ਵਾਲੇ 4 ਦਿਨਾਂ ਤੱਕ ਦਿਨ ‘ਚ ਠੰਡ ਨਹੀਂ ਝੱਲਣੀ ਪਵੇਗੀ ਕਿਉਂਕਿ ਮੌਸਮ ਸਾਫ ਰਹੇਗਾ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਮੁਤਾਬਕ 3 ਦਸੰਬਰ ਤੱਕ ਸ਼ਹਿਰ ‘ਚ ਰੋਜ਼ਾਨਾ ਤੇਜ਼ ਧੁੱਪ ਨਿਕਲੇਗੀ। 4 ਦਸੰਬਰ ਤੋਂ ਮੌਸਮ ਬਦਲੇਗਾ ਹਾਲਾਂਕਿ ਅਗਲੇ ਕੁਝ ਦਿਨਾਂ ਦੌਰਾਨ ਠੰਡ ਵੱਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 4 ਦਸੰਬਰ ਨੂੰ ਬੱਦਲ ਛਾ ਜਾਣਗੇ, ਜਿਸ ਤੋਂ ਦਿਨ ‘ਚ ਠੰਡ ਵਧੇਗੀ। ਅੱਜ ਭਾਵ ਐਤਵਾਰ ਨੂੰ ਵੀ ਸਵੇਰੇ ਦੀ ਸ਼ੁਰੂਆਤ ਤੇਜ਼ ਧੁੱਪ ਨਾਲ ਹੋਈ। ਸਵੇਰੇ 10 ਵਜੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਿਹਾ ਅਤੇ 12 ਵਜੇ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ‘ਲੋ ਕਲਾਊਡ’ ਦੇ ਕਾਰਨ ਪਿਛਲੇ 3 ਦਿਨਾਂ ਤੋਂ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਨਹੀਂ ਪਹੁੰਚ ਰਹੀਆਂ ਸੀ, ਜਿਸ ਦਾ ਸਿੱਧਾ ਅਸਰ ਤਾਪਮਾਨ ‘ਚ ਗਿਰਾਵਟ ਦੇ ਤੌਰ ਤੇ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਵੀ ਅਜਿਹੇ ਹੀ ਹਾਲਾਤ ਬਣੇ ਰਹਿਣਗੇ। ਸ਼ਹਿਰ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਦੂਜੇ ਪਾਸੇ ਇਹ ਠੰਡ ਕਣਕ, ਸਰੋਂ ਅਤੇ ਸਬਜ਼ੀਆਂ ਦੇ ਲਈ ਲਾਭਕਾਰੀ ਹੈ। ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਠੰਡ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਇਹ ਵੀ ਦੇਖੋ–