influenza like illnesses corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕੋਰੋਨਾ ਮਾਮਲਿਆਂ ‘ਚ ਲਗਾਤਾਰ ਇਜਾਫਾ ਹੋ ਰਿਹਾ ਹੈ।ਹੁਣ ਇਨਫਲੂਐਂਜਾ ਵਰਗੀ ਬੀਮਾਰੀ ਵਾਲੇ ਮਾਮਲਿਆਂ ‘ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦਰਅਸਲ 15 ਨਵੰਬਰ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਦੇ ਪਾਜ਼ੀਟਿਵ ਮਾਮਲਿਆਂ ‘ਚ 44.5 ਫੀਸਦੀ ਕੇਸ ਅਜਿਹੇ ਹਨ, ਜਿਨ੍ਹਾਂ ‘ਚ ਇਨਫਲੂਐਂਜਾ ਵਰਗੀ ਬੀਮਰੀ ਦੇ ਹੀ ਮਰੀਜ਼ ਪਾਏ ਗਏ ਹਨ। 15 ਨਵੰਬਰ ਤੋਂ ਹੁਣ ਤੱਕ ਲੁਧਿਆਣਾ ਦੇ 1484 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਇਸ ‘ਚ 660 ਮਰੀਜ਼ ਅਜਿਹੇ ਹਨ, ਜੋ ਇਨਫਲੂਐਂਜਾ ਵਰਗੀ ਬੀਮਾਰੀ ਵਰਗੇ ਹੀ ਮਰੀਜ਼ ਰਹੇ ਹਨ। ਇਨਫਲੂਐਂਜਾ ਵਰਗੀ ਬੀਮਾਰੀ ਜਿਸ ਨੂੰ ‘ਫਲੂ’ ਵੀ ਕਿਹਾ ਜਾਂਦਾ ਹੈ। ਮਾਹਰਾਂ ਮੁਤਾਬਕ ਦੋਵਾਂ ਦੇ ਹੀ ਸ਼ੁਰੂਆਤੀ ਲੱਛਣ ਇਕੋ ਜਿਹੇ ਹੁੰਦੇ ਹਨ ਜਿਵੇਂ ਕਿ ਬੁਖਾਰ, ਖਾਂਸੀ, ਗਲੇ ‘ਚ ਸੋਜ, ਜੁਕਾਮ, ਸਿਰ ਦਰਦ, ਥਕਾਵਟ, ਉਲਟੀਆਂ ਅਤੇ ਡਾਇਰੀਆਂ ਦੀ ਸਮੱਸਿਆ ਹੁੰਦੀ ਹੈ। ਫਲੂ ‘ਚ ਜਿਆਦਾ ਗਲਾ ਹੀ ਪ੍ਰਭਾਵਿਤ ਹੁੰਦਾ ਪਰ ਕੋਵਿਡ-19 ‘ਚ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਅਸਰ ਪੈਂਦਾ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 22824 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 21037 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਹੁਣ ਤੱਕ 908 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 879 ਸਰਗਰਮ ਮਾਮਲੇ ਹਨ। ਇਨ੍ਹਾਂ ਸਰਗਰਮ ਮਾਮਲਿਆਂ ‘ਚੋਂ 673 ਹੋਮ ਆਈਸੋਲੇਸ਼ਨ ‘ਚ ਹਨ ਜਦਕਿ 18 ਸਰਕਾਰੀ ਅਤੇ 99 ਮਰੀਜ਼ ਪ੍ਰਾਈਵੇਟ ਹਸਪਤਾਲਾਂ ‘ਚ ਭਰਤੀ ਹਨ। ਹੁਣ 8 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ‘ਚ ਲੁਧਿਆਣਾ ਦੇ 2 ਮਰੀਜ਼ ਹਨ। ਦੂਜੇ ਪਾਸੇ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਵਾਧਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੀ ਅੱਜ ਭਾਵ 1 ਦਸੰਬਰ ਤੋਂ ਗੈਰ ਜ਼ਰੂਰੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਅੱਜ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ।
ਇਹ ਵੀ ਦੇਖੋ-–