Guard throws street dog: ਇਸ ਤੋਂ ਪਹਿਲਾਂ ਵੀ ਜਾਨਵਰਾਂ ‘ਤੇ ਹਮਲੇ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਗਾਜ਼ੀਆਬਾਦ ਦੇ ਰਾਜ ਨਗਰ ਐਕਸਟੈਨਸ਼ਨ ਦੇ ਇਕ ਸੁਸਾਇਟੀ ਵਿਚ ਅਜਿਹੀ ਇਕ ਘਟਨਾ ਸਾਹਮਣੇ ਆਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਜਨਗਰ ਐਕਸਟੈਨਸ਼ਨ ਦੀ ਸਟਾਰ ਰਾਮੇਸ਼ਵਰਮ ਸੁਸਾਇਟੀ ਵਿਖੇ ਗਾਰਡ ਨੇ ਗਲੀ ਦੇ ਕੁੱਤੇ ਨੂੰ 7 ਵੀਂ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਉਸ ਕੁੱਤੇ ਦੀ ਹਾਲਤ ਖਰਾਬ ਹੋ ਗਈ। ਘਟਨਾ ਤੋਂ ਬਾਅਦ ਨਾਰਾਜ਼ ਸੁਸਾਇਟੀ ਮੈਂਬਰਾਂ ਨੇ ਗਾਰਡ ਨੂੰ ਕੁੱਟਿਆ ਅਤੇ ਉਹ ਵੀਡੀਓ ਵਾਇਰਲ ਹੋ ਗਈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਸਾਇਟੀ ਦੇ ਲੋਕਾਂ ਦੇ ਇਸ਼ਾਰੇ ‘ਤੇ ਗਾਰਡ ਨੂੰ ਹਦਾਇਤ ਕੀਤੀ ਗਈ ਕਿ ਉਹ ਸਟ੍ਰੀਟ ਕੁੱਤੇ ਨੂੰ ਸੁਸਾਇਟੀ ਵਿਚ ਆਉਣ ਤੋਂ ਰੋਕਣ, ਪਰ ਇਸ ਤਰ੍ਹਾਂ ਬੇਰਹਿਮੀ ਨਾਲ ਕੁਤੇ ਦਾ ਅਜਿਹਾ ਹਾਲ ਕਰਨਾ ਸ਼ਰਮਨਾਕ ਹੈ। ਹਾਲਾਂਕਿ, ਇਸ ਗਾਰਡ ਨੇ ਆਪਣੀ ਗਲਤੀ ਮੰਨ ਲਈ ਅਤੇ ਉਸ ਤੋਂ ਮੁਆਫੀ ਮੰਗੀ। ਪਰ, ਜਦੋਂ ਗਾਰਡਾਂ ਦਾ ਬੇਰਹਿਮੀ ਵਾਲਾ ਚਿਹਰਾ ਸਭ ਦੇ ਸਾਹਮਣੇ ਆਇਆ, ਤਾਂ ਹਰ ਕਿਸੇ ਦੀਆਂ ਹੋਸ਼ ਉੱਡ ਗਈਆਂ।
ਦਰਅਸਲ, ਇਹ ਗਾਰਡ ਰਾਮੇਸ਼ਵਰਮ ਸੁਸਾਇਟੀ ‘ਚ ਆਉਣ ਵਾਲੇ ਸਟ੍ਰੀਟ ਕੁੱਤਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਸੁਸਾਇਟੀ ਦੀ ਸੱਤਵੀਂ ਮੰਜ਼ਲ ਤੋਂ ਕੁੱਤੇ ਨੂੰ ਹੇਠਾਂ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਕੁੱਤੇ ਦੀ ਹਾਲਤ ਬਹੁਤ ਨਾਜ਼ੁਕ ਹੈ। ਸਟ੍ਰੀਟ ਡੌਗ ਨਾਲ ਵਾਪਰੀ ਘਟਨਾ ਤੋਂ ਬਾਅਦ ਸੁਸਾਇਟੀ ਦੇ ਲੋਕਾਂ ਨੇ ਗਾਰਡ ਖਿਲਾਫ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਇਸਤੋਂ ਪਹਿਲਾਂ ਇੱਕ ਸੀਸੀਟੀਵੀ ਵਾਇਰਲ ਹੋਇਆ ਸੀ ਜਿਸ ਵਿੱਚ ਸੁਸਾਇਟੀ ਦੇ ਕੁਝ ਲੋਕ ਗਾਰਡ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ।
ਇਹ ਵੀ ਦੇਖੋ : Delhi ਪੁੱਜ ਗਿਆ Sidhu Moosewala, Tikri Border ਤੋਂ Live