police stations incharge transfer: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸ਼ਹਿਰ ਦੇ ਕੁਝ ਪੁਲਿਸ ਥਾਣਿਆਂ ‘ਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਦੱਸ ਦੇਈਏ ਕਿ ਲੁਧਿਆਣਾ ‘ਚ 10 ਥਾਣਿਆਂ ਦੇ ਮੁਖੀਆਂ ਅਤੇ ਇਕ ਥਾਣੇ ਦੇ ਐਡੀਸ਼ਨਲ ਮੁਖੀ ਦੇ ਤਬਾਦਲੇ ਹੋਏ ਹਨ। ਪੁਲਿਸ ‘ਚ ਤਬਾਦਲੇ ਕੀਤੇ ਗਏ ਅਧਿਕਾਰੀਆਂ ਨੂੰ ਤਰੁੰਤ ਪ੍ਰਭਾਵ ਨਾਲ ਆਪਣੇ ਥਾਣਿਆਂ ਦੇ ਚਾਰਜ ਲੈਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਦੇ ਥਾਣਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨੂੰ ਥਾਣਾ ਟਿੱਬਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਦਵਿੰਦਰ ਸ਼ਰਮਾ ਨੂੰ ਥਾਣਾ ਕੁੰਮਕਲਾਂ ਤੋਂ ਹਟਾ ਕੇ ਥਾਣਾ ਫੋਕਲ ਪੁਆਇੰਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਪਵਨ ਕੁਮਾਰ ਨੂੰ ਸਕਿਓਰਿਟੀ ਬ੍ਰਾਂਚ ਤੋਂ ਹਟਾ ਕੇ ਹੁਣ ਐੱਸ.ਐੱਚ.ਓ ਕੁੰਮਕਲਾ ਦਾ ਅਹੁਦਾ ਸੌਪਿਆ ਗਿਆ ਹੈ। ਇੰਸਟ੍ਰਕਟਰ ਗੋਲਡੀ ਵਿਰਦੀ ਨੂੰ ਆਰ.ਟੀ.ਆਈ ਬ੍ਰਾਂਚ ਸੀ.ਪੀ.ਯੂ ਲੁਧਿਆਣਾ ਤੋਂ ਹਟਾ ਕੇ ਐੱਸ.ਐੱਚ.ਓ ਥਾਣਾ ਬਸਤੀ ਜੋਧੇਵਾਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਥਾਣਾ ਬਸਤੀ ਜੋਧੇਵਾਲ ਦੀ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਪੁਲਿਸ ਲਾਈਨ ਦਾ ਤਬਾਦਲਾ ਕੀਤਾ ਗਿਆ ਹੈ।
ਪੁਲਿਸ ਲਾਈਨ ‘ਚ ਤਾਇਨਾਤ ਇੰਸਪੈਕਟਰ ਪ੍ਰਮੋਦ ਕੁਮਾਰ ਨੂੰ ਥਾਣਾ ਮੋਤੀ ਨਗਰ ਦਾ ਅਹੁਦਾ ਸੌਂਪਿਆ ਗਿਆ ਹੈ। ਥਾਣਾ ਮੋਤੀ ਨਗਰ ਦੀ ਸਾਬਕਾ ਮੁਖੀ ਸਬ ਇੰਸਪੈਕਟਰ ਸਿਮਰਜੀਤ ਕੌਰ ਨੂੰ ਥਾਣਾ ਮੇਹਰਬਾਨ ਮੁਖੀ ਨਿਯੁਕਤ ਕੀਤਾ ਗਿਆ ਹੈ। ਥਾਣਾ ਮੇਹਰਬਾਨ ਦੇ ਸਾਬਕਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੂੰ ਥਾਣਾ ਜਮਾਲਪੁਰ ਦਾ ਮੁਖੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਥਾਣਾ ਸਾਹਨੇਵਾਲ ਦਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹੁਣ ਥਾਣਾ ਸ਼ਿਮਲਾਪੁਰੀ ਦਾ ਅਹੁਦਾ ਸੌਂਪਿਆ ਗਿਆ ਹੈ। ਥਾਣਾ ਸ਼ਿਮਲਾਪੁਰੀ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਥਾਣਾ ਸਾਹਨੇਵਾਲ ਨਿਯੁਕਤ ਕੀਤਾ ਗਿਆ ਹੈ ਜਦਕਿ ਸਬ ਇੰਸਪੈਕਟਰ ਜਗਪਾਲ ਸਿੰਘ ਨੂੰ ਪੁਲਿਸ ਲਾਈਨ ਤੋਂ ਹਟਾ ਕੇ ਥਾਣਾ ਹੈਬੋਵਾਲ ‘ਚ ਐਡੀਸ਼ਨਲ ਚਾਰਜ ਦਾ ਕੰਮ ਸੌਂਪਿਆ ਗਿਆ ਹੈ।
ਇਹ ਵੀ ਦੇਖੋ–